ਜਲੰਧਰ (ਵਿਸ਼ੇਸ਼) : ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) 2025 ’ਚ ਆਪਣੀ ਯਾਤਰਾ ਦੇ 100 ਸਾਲ ਪੂਰੇ ਕਰੇਗਾ। ਆਪਣੇ ਇਨ੍ਹਾਂ ਸਾਲਾਂ ਦੇ ਸਫ਼ਰ ਵਿਚ ਸੰਘ ਨੇ ਆਪਣੇ ਕੰਮ ਰਾਹੀਂ ਸਮਾਜ ਦਾ ਭਰੋਸਾ ਜਿੱਤਿਆ ਹੈ। ਇਹੀ ਕਾਰਨ ਹੈ ਕਿ ਜਦੋਂ ਆਰ. ਐੱਸ. ਐੱਸ. ਬਾਰੇ ਗੁੰਮਰਾਹਕੁੰਨ ਜਾਣਕਾਰੀ ਮੀਡੀਆ ’ਚ ਆਉਂਦੀ ਹੈ ਤਾਂ ਆਮ ਆਦਮੀ ਹੈਰਾਨ ਹੋ ਜਾਂਦਾ ਹੈ। ਆਰ. ਐੱਸ. ਐੱਸ. ਆਪਣੇ ਜੀਵਨ ਵਿਚ ਉਸਾਰੂ ਰੂਪ 'ਚ ਮੌਜੂਦ ਹੈ, ਜਦੋਂ ਕਿ ਮੀਡੀਆ ਵਿਚ ਆਰ. ਐੱਸ. ਐੱਸ. ਵਿਰੋਧੀ ਤਾਕਤਾਂ ਵਲੋਂ ਇਸ ਨੂੰ ਨਾਂਹਪੱਖੀ ਰੂਪ ’ਚ ਪੇਸ਼ ਕੀਤਾ ਜਾਂਦਾ ਹੈ। ਸੰਘ ਨੇ ਲੰਬੇ ਸਮੇਂ ਤੱਕ ਇਸ ਤਰ੍ਹਾਂ ਦੇ ਪ੍ਰਚਾਰ ਦਾ ਖੰਡਨ ਨਹੀਂ ਕੀਤਾ। ਹੁਣ ਵੀ ਸੰਘ ਆਪਣਾ ਪੱਖ ਉਦੋਂ ਹੀ ਅੱਗੇ ਰੱਖਦਾ ਹੈ ਜਦੋਂ ਵੱਡੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ- ਪੰਜਾਬ 'ਤੇ ਵਧਿਆ ਟੀ.ਬੀ. ਦਾ ਖ਼ਤਰਾ, ਮਰੀਜ਼ਾਂ ਦੀ ਗਿਣਤੀ ਹੋਈ 50,000 ਤੋਂ ਪਾਰ
ਆਪਣੇ ਜੀਵਨ ਕਾਲ ਦੌਰਾਨ ਡਾ. ਹੇਡਗੇਵਾਰ ਜੀ ਦੇਸ਼ ਦੀ ਆਜ਼ਾਦੀ ਲਈ ਸਮਾਜਿਕ, ਧਾਰਮਿਕ, ਕ੍ਰਾਂਤੀਕਾਰੀ ਅਤੇ ਸਿਆਸੀ ਖੇਤਰਾਂ ’ਚ ਸਾਰੀਆਂ ਸਮਕਾਲੀ ਸੰਸਥਾਵਾਂ ਅਤੇ ਅੰਦੋਲਨਾਂ ਨਾਲ ਜੁੜੇ ਰਹੇ। ਉਨ੍ਹਾਂ ਕਈ ਮਹੱਤਵਪੂਰਨ ਅੰਦੋਲਨਾਂ ਦੀ ਅਗਵਾਈ ਵੀ ਕੀਤੀ। ਸੰਘ ਦੀ ਸ਼ਾਖਾ ਦੇ ਸੰਪਰਕ ’ਚ ਆਉਣ ਤੋਂ ਬਿਨਾਂ ਕੰਮ ਦੀ ਅਸਲ ਭਾਵਨਾ ਨੂੰ ਸਮਝਣਾ ਮੁਸ਼ਕਲ ਹੈ। ਸੰਘ ਨੇ ਭਾਰਤ ਦੀ ਸੱਭਿਆਚਾਰਕ ਪਰੰਪਰਾ ਅਨੁਸਾਰ ਭਗਵੇ ਝੰਡੇ ਨੂੰ ਸਭ ਤੋਂ ਸਤਿਕਾਰਤ ਥਾਂ ’ਤੇ ਆਪਣੇ ਸਾਹਮਣੇ ਰੱਖਿਆ ਹੈ। ਸੰਘ ਦੀ ਸ਼ਾਖਾ ’ਚ ਸ਼ਾਮਲ ਹੋਣ ਨਾਲ ਲੀਡਰਸ਼ਿਪ ਦੇ ਗੁਣ ਪਹਿਲਾਂ ਹੀ ਵਿਕਸਤ ਹੋਣੇ ਸ਼ੁਰੂ ਹੋ ਜਾਂਦੇ ਹਨ।
ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਵਲੋਂ ਸ਼ੇਅਰ ਕੀਤਾ ਗਿਆ ਵੀਡੀਓ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਝੂਠਾ ਪ੍ਰਚਾਰ ਕੀਤਾ ਜਾ ਸਕੇ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦਰਮਿਆਨ ਕੈਨੇਡਾ ਨੇ ਰਾਸ਼ਟਰੀ ਸਵੈਮ ਸੇਵਕ ਸੰਘ ’ਤੇ ਪਾਬੰਦੀ ਲਾ ਦਿੱਤੀ ਹੈ। ਉਸ ਅਕਾਊਂਟ ਨੂੰ ਫਰੋਲਣ ’ਤੇ ਲਗਭਗ ਦੋ ਦਿਨ ਪਹਿਲਾਂ ਅਪਲੋਡ ਕੀਤਾ ਗਿਆ ਇਕ ਵੀਡੀਓ ਮਿਲੀ, ਜਿਸ ਦੇ ਹੇਠਾਂ ਦਿੱਤੇ ਵੇਰਵੇ ਮੁਤਾਬਕ ‘ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼’ ਦੇ ਸੀ. ਈ. ਓ. ਸਟੀਫਨ ਬ੍ਰਾਊਨ ਨੇ 'ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ' ਦੇ ਬੋਰਡ ਆਫ਼ ਡਾਇਰੈਕਟਰਜ਼ ਦੇ ਮੈਂਬਰ ਮੁਖਬੀਰ ਸਿੰਘ ਨਾਲ ਮਿਲ ਕੇ ਹਰਦੀਪ ਸਿੰਘ ਨਿੱਜਰ ਦੇ ਭਾਰਤੀ ਏਜੰਟਾਂ ਵੱਲੋਂ ਕੀਤੇ ਕਥਿਤ ਕਤਲ ਦੇ ਜਵਾਬ ਵਿਚ ਸਪੱਸ਼ਟ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ 22 ਸਾਲਾ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਨੇ ਕਿਹਾ- ਸਾਡੀ ਧੀ ਦਾ ਕਤਲ ਹੋਇਆ
ਬਿਆਨ ਵਿਚ ਲਿਖਿਆ ਗਿਆ ਹੈ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਦੀਆਂ ਮੰਗਾਂ ਤੋਂ ਇਲਾਵਾ ਅਸੀਂ ਚਾਰ ਹੋਰ ਮੰਗਾਂ ਵੀ ਰੱਖੀਆਂ, ਜਿਨ੍ਹਾਂ ਵਿਚ ਭਾਰਤ ’ਚੋਂ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤੁਰੰਤ ਵਾਪਸ ਸੱਦਣ ਤੇ ਕੈਨੇਡਾ ’ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੂੰ ਕੱਢਣ ਦੀ ਕਾਰਵਾਈ ਸ਼ੁਰੂ ਕਰਨਾ ਸ਼ਾਮਲ ਹੈ। ਇਸ ਵਿਚ ਭਾਰਤ ਅਤੇ ਕੈਨੇਡਾ ਵਿਚਕਾਰ ਵਪਾਰ ’ਤੇ ਤੁਰੰਤ ਅਧਿਕਾਰਤ ਪਾਬੰਦੀ , ਫੌਜਦਾਰੀ ਜ਼ਾਬਤੇ ਤਹਿਤ ਆਰ. ਐੱਸ. ਐੱਸ. ’ਤੇ ਪਾਬੰਦੀ ਲਾਉਣੀ ਤੇ ਕੈਨੇਡਾ ਤੋਂ ਇਸ ਦੇ ਮੈਂਬਰਾਂ ਨੂੰ ਕੱਢਣਾ ਸ਼ਾਮਲ ਹੈ।
ਵੈੱਬਸਾਈਟ ’ਤੇ ਦਿੱਤੀ ਜਾਣਕਾਰੀ ਮੁਤਾਬਕ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਇਕ ਸੁਤੰਤਰ, ਗੈਰ-ਪੱਖਪਾਤੀ ਅਤੇ ਗੈਰ-ਲਾਭਕਾਰੀ ਸੰਸਥਾ ਹੈ। ਇਸ ਦੇ ਮੈਂਬਰ ਕੈਨੇਡੀਅਨ ਮੁਸਲਮਾਨ ਹਨ ਅਤੇ ਉਨ੍ਹਾਂ ਦਾ ਮੁੱਖ ਕੰਮ ਦੇਸ਼ ਦੇ ਮੁਸਲਿਮ ਭਾਈਚਾਰੇ ਦੇ ਹੱਕਾਂ ਲਈ ਆਵਾਜ਼ ਉਠਾਉਣਾ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਹੈ। ਇਸ ਦਾ ਮੁੱਖ ਦਫ਼ਤਰ ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਹੈ। ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਿਮਜ਼ ਦੀ ਇਸ ਕਿਸਮ ਦੀ ਮੰਗ ਉਨ੍ਹਾਂ ਦੇ ਇਕ ਨਿਰਪੱਖ ਸੰਗਠਨ ਹੋਣ ’ਤੇ ਸ਼ੱਕ ਪੈਦਾ ਕਰਦੀ ਹੈ। ਉਨ੍ਹਾਂ ਦੀ ਇਹ ਮੰਗ ਸੰਸਥਾ ਬਾਰੇ ਉਨ੍ਹਾਂ ਦੀ ਜਾਣਕਾਰੀ ਦੀ ਘਾਟ ਨੂੰ ਹੀ ਦਰਸਾਉਂਦੀ ਹੈ। ਉਮੀਦ ਹੈ ਵਾਇਰਲ ਵੀਡੀਓ ’ਚ ਵਿਖਾਈ ਦੇਣ ਵਾਲਾ ਵਿਅਕਤੀ ਨੈਸ਼ਨਲ ਕੌਂਸਲ ਆਫ ਕੈਨੇਡੀਅਨ ਮੁਸਲਮਾਨ ਦਾ ਸੀ. ਈ. ਓ. ਸਟੀਫਨ ਬ੍ਰਾਊਨ ਸੰਘ ਦੀ ਸ਼ਾਖਾ ’ਚ ਆ ਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੇਗਾ ਅਤੇ ਸਿਰਫ਼ ਸਨਸਨੀ ਪੈਦਾ ਕਰਨ ਲਈ ਸੰਘ ਦਾ ਨਾਂ ਲੈਣ ਤੋਂ ਬਚੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ-ਕੈਨੇਡਾ ਵਿਚਾਲੇ ਤਣਾਅ ਕਾਰਨ ਹਵਾਈ ਖੇਤਰ ਪ੍ਰਭਾਵਿਤ, ਕਿਰਾਏ ਵਧੇ, ਯਾਤਰੀਆਂ ਦੀ ਗਿਣਤੀ ਘਟੀ
NEXT STORY