ਰੂਪਨਗਰ,(ਵਿਜੇ ਸ਼ਰਮਾ)-ਰੂਪਨਗਰ ਜ਼ਿਲੇ 'ਚ ਸ਼ਨੀਵਾਰ ਨੂੰ ਕੋਰੋਨਾ ਦੇ 4 ਨਵੇਂ ਕੇਸ ਆਉਣ ਮਗਰੋਂ ਜ਼ਿਲੇ 'ਚ ਕੇਸਾਂ ਦੀ ਗਿਣਤੀ 21 ਪਹੁੰਚ ਗਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਸਮੇਂ ਜ਼ਿਲੇ 'ਚ ਐਕਟਿਵ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 18 ਹੋ ਗਈ ਹੈ, ਜਿਸ 'ਚ 4 ਨਵੇਂ ਕੇਸ ਸ਼ਾਮਲ ਹਨ। ਇਨ੍ਹਾਂ 'ਚੋਂ 2 ਕੇਸ ਰਿਕਵਰ ਹੋ ਗਏ ਸਨ ਅਤੇ 1 ਕੇਸ 'ਚ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਚਾਰ ਕੇਸਾਂ 'ਚ 1 ਸ੍ਰੀ ਚਮਕੌਰ ਸਾਹਿਬ, 1 ਨਾਂਦੇੜ ਸਾਹਿਬ ਤੋਂ ਵਾਪਿਸ ਪਰਤਿਆ, 2 ਦੂਜੇ ਰਾਜਾਂ ਤੋ ਆਏ ਵਿਅਕਤੀ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ 'ਚ ਕੁੱਲ 699 ਵਿਅਕਤੀਆਂ ਦੇ ਸੈਂਪਲ ਲਏ ਗਏ ਸਨ। ਇਨ੍ਹਾਂ 'ਚੋਂ 567 ਦੀ ਰਿਪੋਰਟ ਦੀ ਨੈਗੇਟਿਵ, 115 ਦੀ ਰਿਪੋਰਟ ਪੈਂਡਿੰਗ, 18 ਕੇਸ ਐਕੇਟਿਵ ਕੋਰੋਨਾ ਪਾਜ਼ਟਿਵ, 1 ਡੀ.ਐੱਮ.ਸੀ. ਲੁਧਿਆਣਾ ਵਿਖੇ ਦਾਖਲ, 1 ਐੱਸ.ਬੀ.ਐੱਸ. ਨਗਰ ਵਿਖੇ ਅਤੇ 1 ਜੀ.ਐੱਨ.ਡੀ.ਐੱਚ. ਅਮ੍ਰਿੰਤਸਰ ਵਿਖੇ ਦਾਖਲ ਅਤੇ 02 ਰਿਕਵਰ ਹੋ ਚੁੱਕੇ ਹਨ ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ 'ਚ ਕੁੱਲ 21 ਕੇਸ ਹੋ ਚੁੱਕੇ ਹਨ, ਜਿਨ੍ਹਾਂ 'ਚੋਂ 18 ਕੇਸ ਐਕੇਟਿਵ ਕੋਰੋਨਾ ਪਾਜ਼ੇਟਿਵ ਹਨ। ਉਨ੍ਹਾਂ ਸਮੂਹ ਜ਼ਿਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਬਿਨ੍ਹਾਂ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸੋਸ਼ਲ ਡਿਸਟੈਂਸ ਨੂੰ ਹਰ ਪੱਧਰ 'ਤੇ ਮੇਨਟੈਨ ਕੀਤਾ ਜਾਵੇ।
ਸਕੂਲਾਂ ’ਚ ‘ਕੋਆਰਨਟਾਈਨ ਸੈਂਟਰ’ ਬਣੇ ਸਕੂਲ ਮੁਖੀਆਂ ਲਈ ਮੁਸੀਬਤ
NEXT STORY