ਰੂਪਨਗਰ/ਮੋਰਿੰਡਾ (ਵਰੁਣ)— ਰੂਪਨਗਰ ਦੇ ਮੋਰਿੰਡਾ ’ਚੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ। ਦਰਅਸਲ ਇਥੇ ਇਕ 25 ਸਾਲਾ ਨੌਜਵਾਨ ਵੱਲੋਂ 4 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਸ ਨੇ ਮੌਕੇ ’ਤੇ ਕਾਰਵਾਈ ਦੌਰਾਨ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ ਜਦਕਿ ਬੱਚੀ ਦਾ ਮੋਰਿੰਡਾ ’ਚ ਚੈੱਕਅਪ ਕਰਨ ਦੇ ਬਾਅਦ ਉਸ ਦਾ ਮੈਡੀਕਲ ਕਰਨ ਲਈ ਰੂਪਨਗਰ ਦੇ ਸਿਵਲ ਹਸਪਤਾਲ ’ਚ ਭੇਜਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਤੇ ਬੱਚੀ ਬਿਹਾਰ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ: ਜਲੰਧਰ ਸ਼ਹਿਰ ਦੇ ਚੌਥੀ ਜਮਾਤ ’ਚ ਪੜ੍ਹਦੇ ਬੱਚੇ ਨੇ ਕੀਤਾ ਕਮਾਲ, ਪੇਂਟਿੰਗਾਂ ਵੇਖ ਤੁਸੀਂ ਵੀ ਕਰੋਗੇ ਤਾਰੀਫ਼ (ਵੀਡੀਓ)
ਮਿਲੀ ਜਾਣਕਾਰੀ ਮੁਤਾਬਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਰਾਤ ਦੇ ਸਮੇਂ ਜਦੋਂ ਉਹ ਘਰ ’ਚ ਸਨ ਤਾਂ ਬੱਚੀ ਖੇਡਦੀ-ਖੇਡਦੀ ਬਾਹਰ ਆ ਗਈ। ਘਰ ਦੇ ਬਾਹਰ ਚਾਰ ਲੋਕ ਸ਼ਰਾਬ ਪੀ ਰਹੇ ਸਨ ਅਤੇ ਉਨ੍ਹਾਂ ਨੇ ਬੱਚੀ ਨੂੰ ਚਿਪਸ ਦਾ ਪੈਕੇਟ ਦਿੱਤਾ। ਇਸ ਦੇ ਬਾਅਦ ਇਨ੍ਹਾਂ ’ਚੋਂ ਇਕ ਨੌਜਵਾਨ ਬੱਚੀ ਨੂੰ ਨੇੜੇ ਹੀ ਖਾਲੀ ਪਲਾਟ ’ਚ ਆਪਣੇ ਨਾਲ ਲੈ ਗਿਆ। ਉਨ੍ਹਾਂ ਨੇ ਦੱਸਿਆ ਕਿ ਦੋ-ਤਿੰਨ ਘੰਟਿਆਂ ਤੱਕ ਬੱਚੀ ਦੇ ਨਾ ਆਉਣ ’ਤੇ ਉਨ੍ਹਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ। ਫਿਰ ਇਸ ਸਬੰਧੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਲੋਕਾਂ ਵੱਲੋਂ ਮੁਲਜ਼ਮ ਨੂੰ ਫੜ ਲਿਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਬੱਚੀ ਨੂੰ ਵੇਖਿਆ ਤਾਂ ਉਸ ਦੇ ਸਾਰੇ ਕੱਪੜੇ ਉਤਾਰੇ ਹੋਏ ਸਨ ਅਤੇ ਗਲੇ ’ਤੇ ਵੀ ਦਬਾਉਣ ਦੇ ਨਿਸ਼ਾਨ ਸਨ ਅਤੇ ਸਰੀਰ ’ਤੇ ਵੀ ਦਬਾਉਣ ਦੇ ਨਿਸ਼ਾਨ ਸਨ। ਬੱਚੀ ਦੀਆਂ ਅੱਖਾਂ ਵੀ ਲਾਲ ਹੋਈਆਂ ਪਈਆਂ ਸਨ।
ਇਹ ਵੀ ਪੜ੍ਹੋ: ਰਸਤੇ 'ਚ ਛਬੀਲ ਪੀਣ ਰੁਕੀਆਂ ਮਾਂ-ਧੀ ਨਾਲ ਵਾਪਰੀ ਅਣਹੋਣੀ ਨੇ ਪੁਆਏ ਵੈਣ, ਧੀ ਨੂੰ ਮਿਲੀ ਦਰਦਨਾਕ ਮੌਤ
ਬੱਚੀ ਨੂੰ ਤੁਰੰਤ ਸਰਕਾਰੀ ਹਸਪਤਾਲ ਮੋਰਿੰਡਾ ’ਚ ਲਿਆਂਦਾ ਗਿਆ। ਉਥੇ ਹੀ ਡਾਕਟਰ ਨੇ ਦੱਸਿਆ ਕਿ ਬੱਚੀ ਦੀ ਹਾਲਤ ਠੀਕ ਹੈ। ਬੱਚੀ ਦੇ ਸੈਂਪਲ ਲਏ ਗਏ ਹਨ ਅਤੇ ਬੱਚੀ ਨੂੰ ਰੂਪਨਗਰ ਦੇ ਸਿਵਲ ਹਸਪਤਾਲ ’ਚ ਭੇਜਿਆ ਗਿਆ ਹੈ। ਉਥੇ ਹੀ ਇਸ ਮਾਮਲੇ ’ਚ ਐੱਸ. ਐੱਚ. ਓ. ਮੋਰਿੰਡਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਜਿਵੇਂ ਹੀ ਮੈਡੀਕਲ ਰਿਪੋਰਟ ਆਵੇਗੀ, ਉਸ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਦੇਵੇਗੀ 300 ਯੂਨਿਟ ਮੁਫ਼ਤ ਬਿਜਲੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਿੰਡ ਲੱਡਾ ਵਿਖੇ ਵਿਧਾਇਕ ਗੋਲਡੀ ਦਾ ਕਿਸਾਨਾਂ ਵਲੋਂ ਜ਼ਬਰਦਸਤ ਘਿਰਾਓ, ਮਾਹੌਲ ਬਣਿਆ ਤਣਾਅਪੂਰਨ
NEXT STORY