ਧੂਰੀ (ਬੇਦੀ,ਸੰਜੀਵ ਜੈਨ, ਰਾਜੇਸ਼ ਕੋਹਲੀ): ਨੇੜਲੇ ਪਿੰਡ ਲੱਡਾ ਵਿਖੇ ਅੱਜ ਮਾਹੌਲ ਉਸ ਸਮੇਂ ਤਣਾਅ ਪੂਰਨ ਹੋ ਗਿਆ, ਜੱਦ ਪਿੰਡ ਵਿਖੇ ਗਏ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਖੰਗੂੜਾ ਦਾ ਕਿਸਾਨਾਂ ਨੇ ਘਿਰਾਓ ਕਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਵਿੱਚ ਇਸ ਗੱਲ ਦਾ ਰੋਸ ਸੀ ਕਿ ਜਦ ਕਿਸਾਨ ਬਿਲਾਂ ਨੂੰ ਲੈ ਕੇ ਉਨ੍ਹਾਂ ਵੱਲੋਂ ਕਿਸੇ ਵੀ ਸਿਆਸੀ ਆਗੂ ਦੇ ਪਿੰਡ ’ਚ ਵੜਨ ਦੀ ਮਨਾਹੀ ਕੀਤੀ ਗਈ ਸੀ, ਤਾਂ ਫ਼ਿਰ ਉਹ ਇੱਥੇ ਕਿਉਂ ਆਏ ਹਨ? ਉਨ੍ਹਾਂ ਕਿਹਾ ਕਿ ਇਕ ਪਾਸੇ ਕਿਸਾਨ ਕਈ ਮਹੀਨਿਆਂ ਤੋਂ ਦਿੱਲੀ ਵਿਖੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਅਤੇ ਹੁਣ ਚੋਣਾਂ ਦਾ ਸਮਾਂ ਨੇੜੇ ਆਉਂਦਾ ਵੇਖ ਕੇ ਸਿਆਸੀ ਆਗੂਆਂ ਨੂੰ ਪਿੰਡਾਂ ਦੀ ਯਾਦ ਆਉਣ ਲੱਗ ਪਈ ਹੈ।
ਇਹ ਵੀ ਪੜ੍ਹੋ: ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ
ਇਸ ਮੌਕੇ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਦੀ ਕਿਸਾਨ ਆਗੂਆਂ ਨਾਲ ਕਾਫੀ ਬਹਿਸਬਾਜ਼ੀ ਹੋਈ। ਜਿੱਥੇ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਆਖਰ ਉਹ ਕਿਸੇ ਨੂੰ ਪਿੰਡ ਵਿੱਚ ਆਉਣ ਤੋਂ ਕਿਵੇਂ ਰੋਕ ਸਕਦੇ ਹਨ। ਇਸ ਮੌਕੇ ਵਿਧਾਇਕ ਦੀ ਪਤਨੀ ਹਰਸਿਮਰਤ ਕੌਰ ਨੇ ਕਿਹਾ ਕਿ ਉਨ੍ਹਾਂ ਦੀਆਂ ਇੱਥੇ ਰਿਸ਼ੇਤਦਾਰੀਆਂ ਵੀ ਹਨ ਅਤੇ ਇਸ ਕਰਕੇ ਵੀ ਉਨ੍ਹਾਂ ਦਾ ਇੱਥੇ ਆਉਣਾ ਜਾਣਾ ਰਹਿੰਦਾ ਹੈ। ਉਹ ਇਹ ਵੀ ਕਹਿੰਦੇ ਹੋਏ ਸੁਣੀ ਗਈ ਕਿ ਇਹ ਲੜਾਈ ਆਪਾਂ ਨੇ ਇਕੱਠੇ ਹੋ ਕੇ ਮੋਦੀ ਦੇ ਖ਼ਿਲਾਫ਼ ਲੜਨੀ ਹੈ ਅਤੇ ਇਸ ਤਰ੍ਹਾਂ ਤਾਂ ਆਪਾਂ ਆਪਸ ਵਿੱਚ ਹੀ ਫੁੱਟ ਜਾਵਾਂਗੇ।
ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ
ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਉਨ੍ਹਾਂ ’ਤੇ ਪਿਛਲੇ ਚਾਰ ਸਾਲਾਂ ਤੋਂ ਵੀ ਵੱਧ ਸਮੇਂ ਦੌਰਾਨ ਇਲਾਕੇ ਲਈ ਕੁਝ ਵੀ ਨਾ ਕਰਨ ਦਾ ਦੋਸ਼ ਲਾਇਆ ਅਤੇ ਉਨ੍ਹਾਂ ਦੇ ਪਿੰਡ ’ਚ ਆਉਣ ’ਤੇ ਤਿੱਖੀ ਨਾਰਾਜ਼ਗੀ ਜ਼ਾਹਰ ਕੀਤੀ। ਇਸ ਦੌਰਾਨ ਪੁਲਸ ਦੀ ਮੌਜੂਦਗੀ ਵਿੱਚ ਧੱਕਾ-ਮੁੱਕੀ ਵੀ ਹੁੰਦੀ ਵੇਖੀ ਗਈ ਅਤੇ ਇਕ ਕਿਸਾਨ ਆਗੂ ਦੇ ਕਪੜੇ ਵੀ ਫਟੇ ਹੋਏ ਨਜ਼ਰ ਆਏ। ਫ਼ਿਲਹਾਲ ਪੁਲਸ ਦੀ ਮੌਜੂਦਗੀ ਦੇ ਚੱਲਦਿਆਂ ਜਿੱਥੇ ਹੁਣ ਸਥਿਤੀ ਕਾਬੂ ਵਿੱਚ ਹੈ, ਉੱਥੇ ਹੀ ਇਲਾਕੇ ਅੰਦਰ ਤਣਾਅ ਵੀ ਵੇਖਣ ਨੂੰ ਮਿਲ ਰਿਹਾ ਹੈ।
ਇਹ ਵੀ ਪੜ੍ਹੋ: ਨੌਜਵਾਨ ਵੱਲੋਂ ਲੱਖਾਂ ਖ਼ਰਚ ਕੇ ਕੈਨੇਡਾ ਭੇਜੀ ਪਤਨੀ ਦਾ ਕਾਰਨਾਮਾ, ਪਤੀ ਨੂੰ ਕੈਨੇਡਾ ਪਹੁੰਚਦਿਆਂ ਹੀ ਪਹੁੰਚਾਇਆ ਜੇਲ੍ਹ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਵੱਡੀ ਖ਼ਬਰ : ਭਾਜਪਾ ਨੇ ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਪਾਰਟੀ ’ਚੋਂ ਕੱਢਿਆ
NEXT STORY