ਰੂਪਨਗਰ,(ਸੱਜਣ ਸੈਣੀ)- ਜ਼ਿਲਾ ਰੂਪਨਗਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ, ਕੋਰੋਨਾ ਨੀਲ ਜ਼ਿਲੇ 'ਚ ਇੱਕ ਹੋਰ ਮੌਤ ਹੋਈ ਹੈ, ਜਿਸ ਦੇ ਬਾਅਦ ਜ਼ਿਲਾ• ਰੂਪਨਗਰ 'ਚ ਕੋਰੋਨਾ ਨਾਲ ਹੋਈਆਂ ਮੋਤਾਂ ਦਾ ਅੰਕੜਾ 7 ਹੋ ਚੁੱਕਾ ਹੈ। ਕੋਰੋਨਾ ਨਾਲ ਇਹ ਮੋਤ ਰੂਪਨਗਰ ਸਿਵਲ ਹਸਪਤਾਲ ਵਿੱਚ ਹੋਈ ਹੈ, ਡਿਪਟੀ ਕਮਿਸ਼ਨਰ ਰੂਪਨਗਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਰਨ ਵਾਲੀ 52 ਸਾਲ ਦੀ ਮਹਿਲਾ ਸੀ ਜਿਸ ਨੂੰ ਨੰਗਲ ਹਸਪਤਾਲ ਤੋਂ ਰੂਪਨਗਰ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਸੀ ਤੇ ਇਲਾਜ ਦੋਰਾਨ ਇਸ ਦੀ ਮੋਤ ਹੋ ਗਈ, ਮਰਨ ਵਾਲੀ ਮਹਿਲਾ ਸ਼ੁਰਗ ਦੀ ਮਰੀਜ਼ ਸੀ। ਪਿਛਲੇ 24 ਘੰਟਿਆਂ ਵਿੱਚ ਜ਼ਿਲਾ ਰੂਪਨਗਰ ਵਿੱਚ 46 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਜਿਸ ਦੇ ਬਾਅਦ ਜ਼ਿਲੇ 'ਚ ਕੋਰੋਨਾ ਕੇਸਾਂ ਦੀ ਕੁੱਲ ਗਿਣਤੀ 383 ਹੋ ਚੁੱਕੀ ਹੈ । ਰੂਪਨਗਰ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਇੱਕ ਕੋਰੋਨਾ ਪਾਜ਼ੇਟਿਵ ਗਰਭਵਤੀ ਮਹਿਲਾ ਦੀ ਡਲੀਵਰੀ ਵੀ ਕਰਵਾਈ ਗਈ ਹੈ। ਰੂਪਨਗਰ ਦੇ ਪੱਕਾ ਬਾਗ 'ਚ ਇੱਕ ਸਵੀਟ ਸਾਸ਼ ਦੇ ਮਾਲਕ ਸਮੇਤ 8 ਪਰਿਵਾਰਕ ਮਂੈਬਰ ਤੇ ਕਾਰੀਗਰ ਕੋਰੋਨਾ ਪਾਜ਼ੇਟਿਵ ਆਉਣ ਦੇ ਬਾਅਦ ਪੱਕਾ ਬਾਗ ਨੂੰ ਮਾਈਕਰੋ ਕਟੋਨਮੈਂਟ ਜੋਨ ਐਲਾਨਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਇਲਾਕੇ ਵਿੱਚ ਸਬਜੀ ਮੰਡੀ ਤੇ ਕਾਫੀ ਦੁਕਾਨਾਂ ਵੀ ਸ਼ਾਮਲ ਹਨ।
ਸਭ ਤੋਂ ਜਿਆਦਾ ਚਿੰਤਾਂ ਉਨ੍ਹਾਂ ਲੋਕਾਂ ਨੂੰ ਹੈ ਜਿਨ੍ਹਾ•ਨੇ 5 ਅਗਸਤ ਨੂੰ ਸਬਜੀ ਮੰਡੀ ਵਿੱਚ ਵੰਡੇ ਗਏ ਲੱਡੂ ਖਾਦੇ ਸੀ ਕਿਉ ਕਿ ਲੱਡੂ ਵੰਡਣ ਵਾਲੀ ਇੱਕ ਮਹਿਲਾ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਜਿਸ ਸਵੀਟ ਸਾਪ ਦੇ ਲੱਡੂ ਸੀ ਉਸ ਦੇ ਤਿੰਨ ਕਾਰੀਗਰ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਪਰ ਪ੍ਰਸ਼ਾਸ਼ਨ ਅਨੁਸਾਰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਜੋ ਵੀ ਵਿਆਕਤੀ ਕੋਰੋਨਾ ਪਾਜ਼ੇਟਿਵ ਵਿਆਕਤੀਆਂ ਦੇ ਸੰਪਰਕ ਵਿੱਚ ਆਏ ਜਾਂ ਉਨ੍ਹਾ ਕੋਲੋ ਕੁੱਝ ਲੈਕੇ ਖਾਦਾ ਹੈ ਉਹ ਜਰੂਰ ਆਪਣੇ ਕੋਰੋਨਾ ਦੇ ਟੈਸਟ ਕਰਾ ਲੈਣ ਤਾਂ ਜੋ ਸਮੇਂ ਸਿਰ ਸਥਿਤੀ ਸਪਸ਼ਟ ਹੋ ਸਕੇ। ਪੱਕਾ ਬਾਗ ਨੂੰੰ ਆਉਂਦੇ ਜਾਂਦੇ ਸਭ ਰਸਤੇ ਸੀਲ ਕਰ ਦਿੱਤੇ ਗਏ ਹਨ , ਅਤੇ ਇੱਥੇ ਰਹਿੰਦੇ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚੇ ਅਤੇ ਬਜੁਰਗ ਵੀ ਸ਼ਾਮਲ ਹਨ। ਸੀਲ ਕੀਤੇ ਪੱਕਾ ਬਾਗ ਦੇ ਇਲਾਕੇ ਵਿੱਚ ਸਬਜੀ ਮੰਡੀ ਅਤੇ ਕਈ ਦੁਕਾਨਾਂ ਵੀ ਸ਼ਾਮਲ ਹਨ ਜੋ ਇਲਾਕਾ ਸੀਲ ਹੋਣ ਕਰਕੇ ਬੰਦ ਕੀਤੀਆਂ ਗਈਆਂ ਹਨ ।
ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਦੇ 9 ਨਵੇਂ ਮਾਮਲਿਆਂ ਦੀ ਪੁਸ਼ਟੀ, ਇਕ ਦੀ ਮੌਤ
NEXT STORY