ਲੁਧਿਆਣਾ (ਮੁਕੇਸ਼) : ਲੁਧਿਆਣਾ ਮੋਤੀ ਨਗਰ ਬਾਬਾ ਗੱਜ਼ਾ ਜੈਨ ਕਾਲੋਨੀ ਤੋਂ 4 ਮਹੀਨੇ ਪਹਿਲਾਂ ਪੜ੍ਹਾਈ ਕਰਨ ਯੂਕ੍ਰੇਨ ਗਏ ਲਵਿਸ਼ ਸ਼ਰਮਾ ਦੇ ਮਾਤਾ-ਪਿਤਾ ਬਲਜਿੰਦਰ ਸ਼ਰਮਾ, ਨੀਨਾ ਰਾਣੀ, ਬਜ਼ੁਰਗ ਦਾਦਾ ਧਰਮਪਾਲ ਸ਼ਰਮਾ ਨੇ ਭਰੀਆਂ ਅੱਖਾਂ ਨਾਲ ਕਿਹਾ ਕਿ ਯੂਕ੍ਰੇਨ-ਰੂਸ ਦੀ ਲੜਾਈ ਸ਼ੁਰੂ ਹੋਏ 5 ਦਿਨ ਹੋ ਚੱਲੇ ਹਨ। ਟੀ. ਵੀ. ਚੈਨਲਾਂ ’ਤੇ ਪਰਮਾਣੂ ਦੀ ਆਹਟ ਸੁਣ ਕੇ ਦਿਲ ਡਰਨ ਲੱਗ ਪਿਆ ਹੈ। ਉਨ੍ਹਾਂ ਨੇ ਕਿਸੇ ਤਰ੍ਹਾਂ ਪੈਸੇ ਇਕੱਠੇ ਕਰ ਕੇ ਪੁੱਤਰ ਨੂੰ ਪੜ੍ਹਾਈ ਲਈ ਯੂਕ੍ਰੇਨ ਭੇਜਿਆ ਸੀ।
ਇਹ ਵੀ ਪੜ੍ਹੋ : ਜੇਲ੍ਹ ’ਚ ਗੁਰਬਾਣੀ ਦਾ ਪਾਠ ਕਰ ਰਹੇ 'ਮਜੀਠੀਆ', ਪੜ੍ਹ ਰਹੇ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ
ਇਸ ਦੌਰਾਨ ਏਜੰਟ ਨੇ ਉਨ੍ਹਾਂ ਨਾਲ ਠੱਗੀ ਵੀ ਮਾਰੀ ਸੀ। ਲਵਿਸ਼ ਸ਼ਰਮਾ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਕੀਵ ਦੇ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ, ਜਿਸ ਕਾਰਨ ਉਹ ਆਪਣੇ ਦੋਸਤਾਂ ਨਾਲ ਪੈਦਲ ਹੀ ਜੰਗਲੀ ਰਸਤਿਆਂ ਰਾਹੀਂ ਪੋਲੈਂਡ ਬਾਰਡਰ ਵਾਲੇ ਪਾਸੇ ਜਾ ਰਹੇ ਹਨ। ਉਹ 7 ਲੋਕ ਬਾਰਡਰ ’ਤੇ ਫਸੇ ਹੋਏ ਹਨ, ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਪੈ ਰਹੀ ਜ਼ੋਰਦਾਰ ਠੰਡ ’ਚ ਉਹ ਭੁੱਖੇ-ਪਿਆਸੇ ਹੀ ਫਸੇ ਹੋਏ ਹਨ। ਉਨ੍ਹਾਂ ਨੂੰ ਬਾਰਡਰ ਕ੍ਰਾਸ ਨਹੀਂ ਕਰਨ ਦਿੱਤਾ ਜਾ ਰਿਹਾ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਤੇ ਨਵੀਂ ਬਣ ਰਹੀ ਸਰਕਾਰ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਜਾਣੋ ਪੂਰਾ ਮਾਮਲਾ
ਇੰਨੀ ਗੱਲਬਾਤ ਮਗਰੋਂ ਉਸਦੇ ਮੋਬਾਇਲ ਦੀ ਬੈਟਰੀ ਖ਼ਤਮ ਹੋਣ ਕਾਰਨ ਫਿਰ ਗੱਲ ਨਹੀਂ ਹੋ ਸਕੀ। ਪਰਿਵਾਰ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਦੂਸਰੇ ਬੱਚਿਆਂ ਦੇ ਵਤਨ ਪਰਤਣ ਨੂੰ ਲੈ ਕੇ ਖੁਸ਼ੀ ਹੈ, ਉੱਥੇ ਆਪਣਿਆਂ ਲਈ ਚਿੰਤਾ ਸਤਾ ਰਹੀ ਹੈ। ਬਲਜਿੰਦਰ ਸ਼ਰਮਾ ਦੀ ਭੈਣ ਸੰਤੋਸ਼ ਰਾਣੀ ਨੇ ਰੋਂਦੇ ਹੋਏ ਕਿਹਾ ਕਿ ਉਹ ਸ਼ਿਮਲਾਪੁਰੀ ਰਹਿੰਦੇ ਹਨ। ਲਵਿਸ਼ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ, ਉਸ ਨੇ ਪੁੱਤਰ ਨੂੰ ਪਾਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਿੰਡ ਅਠੌਲਾ 'ਚ ਵੱਡੀ ਵਾਰਦਾਤ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੂੰ ਕਾਰ ਸਵਾਰਾਂ ਨੇ ਮਾਰੀ ਗੋਲ਼ੀ
NEXT STORY