ਜਲੰਧਰ (ਪੁਨੀਤ)– ਭਾਰਤ ਦੇ ਦਬਾਅ ਕਾਰਨ ਰੂਸ ਵੱਲੋਂ ਕੁਝ ਘੰਟਿਆਂ ਲਈ ਜੰਗਬੰਦੀ ਕਰਨ ਤੋਂ ਬਾਅਦ ਖਾਰਕੀਵ ਸਮੇਤ ਵੱਖ-ਵੱਖ ਇਲਾਕਿਆਂ ਵਿਚ ਫਸੇ ਹਜ਼ਾਰਾਂ ਭਾਰਤੀ ਵਿਦਿਆਰਥੀ ਬੰਕਰਾਂ ਵਿਚੋਂ ਬਾਹਰ ਨਿਕਲ ਆਏ ਅਤੇ ਰੋਮਾਨੀਆ, ਪੋਲੈਂਡ ਅਤੇ ਹੰਗਰੀ ਦੇ ਬਾਰਡਰਾਂ ਵੱਲ ਰਵਾਨਾ ਹੋ ਗਏ। ਉਥੇ ਹੀ, ਖਾਰਕੀਵ ਵਿਚ -5 ਡਿਗਰੀ ਤਾਪਮਾਨ ਹੈ ਅਤੇ ਉੱਪਰੋਂ ਰਾਹਾਂ ਵਿਚ ਕੈਬ ਤੱਕ ਨਹੀਂ ਮਿਲ ਰਹੀ, ਜਿਸ ਕਾਰਨ ਪੰਜਾਬ ਦੇ ਨੌਜਵਾਨ ਰਾਹਾਂ ਵਿਚ ਭਟਕਣ ਨੂੰ ਮਜਬੂਰ ਹਨ।
ਇਸ ਸਬੰਧੀ ਪੰਜਾਬ ਦੇ ਨਿਵਾਸੀ ਐੱਚ. ਸਿੰਘ ਨੇ ਕਿਹਾ ਬਾਰਡਰ ਤੱਕ ਪਹੁੰਚਣ ਵਾਲੇ ਰਾਹਾਂ ਦੇ ਹਾਲਾਤ ਬਹੁਤ ਖ਼ਰਾਬ ਹਨ ਅਤੇ ਸਾਰੇ ਲੋਕਾਂ ਨੂੰ ਟੈਕਸੀ ਵੀ ਮੁਹੱਈਆ ਨਹੀਂ ਹੋ ਪਾ ਰਹੀ। ਉਨ੍ਹਾਂ ਦੀ ਕਈ ਨੌਜਵਾਨਾਂ ਨਾਲ ਗੱਲ ਹੋਈ ਹੈ, ਜਿਹੜੇ ਬਾਰਡਰ ਤੱਕ ਪਹੁੰਚ ਗਏ ਹਨ ਪਰ ਅਜੇ ਉਨ੍ਹਾਂ ਦੀ ਮੰਜ਼ਿਲ ਦੂਰ ਹੈ। ਉਥੇ ਹੀ, ਕਈ ਨੌਜਵਾਨ ਜਲਦੀ ਜਾਣ ਦੇ ਚੱਕਰ ਵਿਚ ਪੈਦਲ ਹੀ ਏਅਰਪੋਰਟ ਵੱਲ ਰਵਾਨਾ ਹੋ ਜਾਂਦੇ ਹਨ।
ਇਹ ਵੀ ਪੜ੍ਹੋ: ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ’ਚ ਨਵੀਂ ਸਰਕਾਰ ਲਈ ਚੁਣੌਤੀ ਹੋਣਗੇ ‘6-ਬੀ’
ਉਨ੍ਹਾਂ ਕਿਹਾ ਕਿ ਬਾਰਡਰ ’ਤੇ ਜਾਣ ਲਈ ਆਮ ਜਨਤਾ ਵਾਸਤੇ ਕੁਝ ਬੱਸਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਕੋਈ ਕਿਰਾਇਆ ਨਹੀਂ ਲਿਆ ਜਾ ਰਿਹਾ। ਇਨ੍ਹਾਂ ਬੱਸਾਂ ਵਿਚ ਸਭ ਤੋਂ ਪਹਿਲਾਂ ਕ੍ਰੀਮੀਆ ਦੇ ਨਾਗਰਿਕਾਂ ਨੂੰ ਬਿਠਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਲੜਕੀਆਂ ਦੀ ਵਾਰੀ ਆਉਂਦੀ ਹੈ ਅਤੇ ਆਖਿਰ ਵਿਚ ਨੌਜਵਾਨਾਂ ਨੂੰ ਬੈਠਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਮਹਿੰਗਾ ਸਾਮਾਨ ਛੱਡ ਕੇ ਜਾਣ ਨੂੰ ਮਜਬੂਰ
ਐੱਚ. ਸਿੰਘ ਨੇ ਦੱਸਿਆ ਕਿ ਆਮ ਤੌਰ ’ਤੇ ਸਾਰੇ ਵਿਦਿਆਰਥੀਆਂ ਕੋਲ 2-3 ਬੈਗਾਂ ਵਿਚ ਸਾਮਾਨ ਹੈ ਪਰ ਪੈਦਲ ਜਾਣ ਸਮੇਂ ਸਾਮਾਨ ਲੈ ਕੇ ਜਾਣਾ ਸੰਭਵ ਨਹੀਂ ਹੈ, ਇਸ ਲਈ ਵਧੇਰੇ ਵਿਦਿਆਰਥੀਆਂ ਨੇ ਆਪਣਾ ਮਹਿੰਗਾ ਸਾਮਾਨ ਉਥੇ ਹੀ ਛੱਡ ਦਿੱਤਾ ਸੀ। ਕੁਝ ਨੇ ਤਾਂ ਸਬੰਧਤ ਯੂਨੀਵਰਸਿਟੀ ਵਿਚ ਆਪਣਾ ਸਾਮਾਨ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੈਪਟਾਪ ਵਾਲੇ ਬੈਗ ਅਤੇ ਛੋਟਾ ਸਾਮਾਨ ਹੀ ਉਹ ਨਾਲ ਲੈ ਕੇ ਜਾ ਰਹੇ ਹਨ। ਇਸ ਸਮੇਂ ਨੌਜਵਾਨਾਂ ਨੂੰ ਆਪਣੀ ਜਾਨ ਬਚਾਉਣ ਦੀ ਪਈ ਹੈ ਕਿਉਂਕਿ ਹਾਲਾਤ ਖ਼ਰਾਬ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।
ਇਹ ਵੀ ਪੜ੍ਹੋ: ਜਲੰਧਰ ਦੇ ਡਿਪਟੀ ਕਮਿਸ਼ਨਰ ਪੁਲਸ ਵੱਲੋਂ ਰੈਸਟੋਰੈਂਟ, ਕਲੱਬ, ਬਾਰ, ਪੱਬ ਸਬੰਧੀ ਹੁਕਮ ਜਾਰੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁਕਤਸਰ ਤੋਂ ਚੱਲਿਆ ਨਗਰ ਕੀਰਤਨ ਗੁ.ਕਰਤਾਰਪੁਰ ਸਾਹਿਬ (ਪਾਕਿ) ਲਈ ਹੋਇਆ ਰਵਾਨਾ, ਕੀਤੀ ਫੁੱਲਾਂ ਦੀ ਵਰਖਾ
NEXT STORY