ਜਲੰਧਰ— ਜਲੰਧਰ ਦੇ ਡਿਪਟੀ ਕਮਿਸ਼ਨਰ ਪੁਲਸ ਜਸਕਿਰਨਜੀਤ ਸਿੰਘ ਤੇਜਾ ਨੇ ਫ਼ੌਜਦਾਰੀ ਜ਼ਾਬਤਾ 1973 ਦੀ ਧਾਰਾ 144 ਦੇ ਅਧੀਨ ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਹਨ। ਕਮਿਸ਼ਨਰੇਟ ਪੁਲਸ ਦੇ ਅਧਿਕਾਰ ਖੇਤਰ ’ਚ ਸਾਰੇ ਰੈਸਟੋਰੈਂਟ, ਕਲੱਬ, ਬਾਰ ਪੱਬ ਅਤੇ ਅਜਿਹੇ ਹੀ ਹੋਰ ਖਾਣ-ਪੀਣ ਵਾਲੇ ਸਥਾਨਾਂ ’ਤੇ ਰਾਤ 11 ਵਜੇ ਤੋਂ ਬਾਅਦ ਭੋਜਨ ਅਤੇ ਸ਼ਰਾਬ ਦਾ ਆਰਡਰ ਨਹੀਂ ਲਿਆ ਜਾਵੇਗਾ ਅਤੇ 11 ਵਜੇ ਤੋਂ ਬਾਅਦ ਕਿਸੇ ਵੀ ਗਾਹਕ ਨੂੰ ਰੈਸਟੋਰੈਂਟ, ਕਲੱਬ, ਬਾਰ ’ਚ ਦਾਖ਼ਲ ਨਹੀਂ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਮਾਸਕੋ ਪੁੱਜੇ ਜਲੰਧਰ ਦੇ 4 ਵਿਦਿਆਰਥੀ, ਬੋਲੇ-ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਯੂਕ੍ਰੇਨ ’ਚ ਬਦਤਰ ਹਾਲਾਤ
ਆਦੇਸ਼ ’ਚ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਰੈਸਟੋਰੈਂਟ, ਕਲੱਬ, ਬਾਰ ਅਤੇ ਪੱਬ ਜਿਨ੍ਹਾਂ ਦੇ ਕੋਲ ਵੀ ਲਾਇਸੈਂਸ ਹੈ, ਅੱਧੀ ਰਾਤ 12 ਵਜੇ ਤੱਕ ਪੂਰਨ ਰੂਪ ਨਾਲ ਬੰਦ ਹੋ ਜਾਣੇ ਚਾਹੀਦੇ ਹਨ। ਜੇਕਰ ਸ਼ਰਾਬ ਦੀ ਦੁਕਾਨ ਦੇ ਨਾਲ ਕੋਈ ਅਹਾਤਾ ਲੱਗਦਾ ਹੈ ਕਿ ਤਾਂ ਉਹ ਵੀ ਲਾਇਸੈਂਸ ’ਚ ਦਰਜ ਸ਼ਰਤਾਂ ਮੁਤਾਬਕ ਰਾਤ 11 ਵਜੇ ਨੂੰ ਪੂਰਨ ਰੂਪ ਨਾਲ ਬੰਦ ਹੋਣੇ ਚਾਹੀਦੇ ਹਨ। ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਮੁਤਾਬਕ ਆਵਾਜ਼ ਕਰਨ ਵਾਲੇ ਕਿਸੇ ਵੀ ਸਾਧਨ ਵੱਲੋਂ ਦੇ ਰੌਲੇ ਦਾ ਪੱਧਰ 10 ਡੀ. ਬੀ (ਏ) ਤੋਂ ਵੱਧ ਨਹੀਂ ਹੋਣਾ ਚਾਹੀਦਾ। ਇਸ ਲਈ ਸਾਰੀਆਂ ਸੰਸਥਾਵਾਂ ਨੂੰ ਇਸ ਮਾਪਦੰਡ ਨੂੰ ਬਰਕਰਾਰ ਰੱਖਣਾ ਯਕੀਨੀ ਬਣਾਉਣਾ ਚਾਹੀਦਾ ਹੈ।
ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਆਵਾਜ਼ ਵਾਲੇ ਸਾਧਨ ਜਿਵੇਂ ਡੀ. ਜੇ., ਲਾਈਵ ਆਰਕੈਸਟਰਾ/ਸਿੰਗਰਜ਼ ਆਦਿ ਰਾਤ 10 ਵਜੇ ਬੰਦ ਹੋ ਜਾਣੇ ਚਾਹੀਦੇ ਹਨ ਜਾਂ ਉਨ੍ਹਾਂ ਦੀ ਆਵਾਜ਼ ਘੱਟ ਹੋਣੀ ਚਾਹੀਦੀ ਹੈ ਅਤੇ ਰਾਤ 10 ਵਜੇ ਤੱਕ ਕਿਸੇ ਵੀ ਇਮਾਰਤ ਜਾਂ ਕੈਂਪਸ ਵੱਲ ਚਾਰ-ਦੀਵਾਰੀ ਤੋਂ ਬਾਹਰ ਆਵਾਜ਼ ਸੁਣਾਈ ਨਹੀਂ ਦੇਣੀ ਚਾਹੀਦੀ। ਇਹ ਹੁਕਮ 7 ਮਾਰਚ 2022 ਤੋਂ ਲੈ ਕੇ 6 ਮਈ 2022 ਤੱਕ ਲਾਗੂ ਰਹਿਣਗੇ।
ਇਹ ਵੀ ਪੜ੍ਹੋ: ਯੂਕ੍ਰੇਨ ਤੋਂ ਪਰਤੀ ਬੰਦਨਾ ਸੂਦ, ਹਾਲਾਤ ਬਿਆਨ ਕਰਦੇ ਬੋਲੀ, 'ਭੁੱਖੇ ਹੀ ਰਹਿਣਾ ਪਿਆ, ਪਾਣੀ ਵੀ ਨਹੀਂ ਹੋਇਆ ਨਸੀਬ'
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਫਿਰ ਵਿਵਾਦਾਂ ’ਚ ਫ਼ਰੀਦਕੋਟ ਜੇਲ, 13 ਮੋਬਾਇਲ ਅਤੇ ਹੋਰ ਸਮੱਗਰੀ ਬਰਾਮਦ
NEXT STORY