ਲੁਧਿਆਣਾ (ਮੁੱਲਾਂਪੁਰੀ)- ਸ਼੍ਰੋਮਣੀ ਅਕਾਲੀ ਦਲ ਲਈ ਸ਼ਾਇਦ ਇਹ ਬੁਰੀ ਖ਼ਬਰ ਹੋਵੇਗੀ ਕਿ ਹੁਣ ਤੱਕ ਜਿੰਨੀਆਂ ਵੀ ਗੈਰ-ਕਾਂਗਰਸੀ ਕੇਂਦਰੀ ਸਰਕਾਰਾਂ ਬਣੀਆਂ ਹਨ, ਉਨ੍ਹਾਂ ਵਿਚ ਅਕਾਲੀ ਦਲ ਨੂੰ ਕੈਬਨਿਟ ਮੰਤਰੀ ਦਾ ਦਰਜਾ ਤੇ ਮਾਣ ਸਨਮਾਨ ਮਿਲਦਾ ਰਿਹਾ ਹੈ। ਭਾਵੇਂ ਉਹ ਹਮਖਿਆਲੀ ਜਨਸੰਘ ਜਾਂ ਬਾਅਦ ਵਿਚ ਬਣੀ ਭਾਰਤੀ ਜਨਤਾ ਪਾਰਟੀ ਨਾਲ ਰਿਹਾ।
ਜੇਕਰ ਮੋਟੀ ਜਿਹੀ ਨਿਗ੍ਹਾ ਮਾਰੀ ਜਾਵੇ ਤਾਂ 1977 ਵਿਚ ਐਮਰਜੈਂਸੀ ਦੌਰਾਨ ਬਣੀ ਮੁਰਾਰ ਜੀ ਦੇਸਾਈ ਸਰਕਾਰ ਵਿਚ ਅਕਾਲੀ ਦਲ ਦੇ ਦੋ ਐੱਮ.ਪੀ. ਪ੍ਰਕਾਸ਼ ਸਿੰਘ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਮੰਤਰੀ ਰਹੇ। ਉਸ ਉਪਰੰਤ 1997 ਵਿਚ ਅਟਲ ਬਿਹਾਰੀ ਬਾਜਪੇਈ ਸਰਕਾਰ ਵਿਚ ਸੁਖਦੇਵ ਸਿੰਘ ਢੀਂਡਸਾ ਕੇਂਦਰੀ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਰਾਜ ਮੰਤਰੀ ਰਹੇ। ਉਸ ਤੋਂ ਬਾਅਦ 2014 ਵਿਚ ਮੋਦੀ ਸਰਕਾਰ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਵਜ਼ੀਰ ਰਹੇ ਅਤੇ 2019 ਵਿਚ ਬੀਬਾ ਬਾਦਲ ਫਿਰ ਵਜ਼ੀਰ ਬਣੇ।
ਇਹ ਵੀ ਪੜ੍ਹੋ- ਮੋਦੀ ਕੈਬਨਿਟ ਦੇ ਮੰਤਰੀਆਂ ਦਾ ਐਲਾਨ, ਜਾਣੋ ਕੌਣ ਸੰਭਾਲੇਗਾ ਕਿਹੜੀ ਜ਼ਿੰਮੇਵਾਰੀ ?
ਪਰ ਇਸ ਲੰਬੇ ਸਿਆਸੀ ਸਫਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੱਜ ਇਥੇ ਆ ਕੇ ਖੜ੍ਹ ਗਿਆ ਹੈ ਕਿ ਕੇਂਦਰ ਵਿਚ ਤੀਜੀ ਵਾਰ ਬਣੀ ਮੋਦੀ ਸਰਕਾਰ ਤੋਂ ਸ਼੍ਰੋਮਣੀ ਅਕਾਲੀ ਦਲ ਗਠਜੋੜ ਨਾ ਹੋਣ ਕਰ ਕੇ ਬਾਹਰ ਬੈਠਾ ਹੈ। ਸ਼ਾਇਦ ਮਰਹੂਮ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਬਾਅਦ ਅਕਾਲੀ ਦਲ ਦੇ 50 ਸਾਲਾਂ ਦੌਰਾਨ ਤਾਜ਼ੇ ਸਫਰ ਵਿਚ ਇਹ ਪਹਿਲਾ ਮੌਕਾ ਹੋਵੇਗਾ ਕਿ ਉਹ ਕੇਂਦਰ ਦੀ ਕਾਂਗਰਸ ਅਤੇ ਭਾਜਪਾ ਸਰਕਾਰ ਵਿਚ ਵਜ਼ੀਰ ਤੋਂ ਵਾਂਝਾ ਰਿਹਾ ਹੋਵੇ ਜਦੋਂਕਿ ਸ.ਬਾਦਲ ਦੇ ਜਿਊਂਦੇ ਜੀ ਸਵ.ਸ੍ਰੀ ਅਟਲ ਬਿਹਾਰੀ ਵਾਜਪੇਈ ਅਤੇ ਸ੍ਰੀ ਐੱਲ.ਕੇ. ਅਡਵਾਨੀ, ਨਰਿੰਦਰ ਮੋਦੀ, ਸ੍ਰੀ ਜੋਸ਼ੀ, ਰਾਜਨਾਥ, ਅਮਿਤ ਸ਼ਾਹ ਨਾਲ ਗੂੜ੍ਹੇ ਸਬੰਧ ਕਿਸੇ ਤੋਂ ਲੁਕੇ ਨਹੀਂ ਸੀ।
ਇਹ ਵੀ ਪੜ੍ਹੋ- ਪੰਜਾਬ ’ਚ ‘ਰਾਮੂਵਾਲੀਆ’ ਤੋਂ ਬਾਅਦ ਰਵਨੀਤ ਬਿੱਟੂ ਬਿਨਾਂ ਜਿੱਤੇ ਬਣੇ ਕੇਂਦਰੀ ਮੰਤਰੀ, ਸਾਂਭਣਗੇ ਇਹ ਮੰਤਰਾਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਸੁਖਬੀਰ ਬਾਦਲ ਨੇ ਊਧਵ ਠਾਕਰੇ ਨੂੰ ਦਿੱਤੀ ਵਧਾਈ
NEXT STORY