ਖਰੜ (ਰਣਬੀਰ) : ਇੱਥੇ ਪੀ. ਜੀ. ਆਈ. ਦੇ ਮੁਲਾਜ਼ਮ ਨੇ ਪਤਨੀ ਤੋਂ ਤੰਗ ਆ ਕੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਦੇ ਚਾਚਾ ਰਾਜ ਕੁਮਾਰ ਵਾਸੀ ਫਤਿਹਾਬਾਦ ਹਰਿਆਣਾ ਨੇ ਦੱਸਿਆ ਕਿ ਉਸ ਦਾ ਭਤੀਜਾ ਅਸ਼ੋਕ ਕੁਮਾਰ (32) ਵਾਸੀ ਪਿੰਡ ਰੱਤਾ ਟਿੱਬਾ ਫਤਿਆਬਾਦ ਅਤੇ ਹਾਲ ਵਾਸੀ ਸ਼ਿਵਾਲਿਕ ਸਿਟੀ ਪੀ. ਜੀ. ਆਈ, ਚੰਡੀਗੜ੍ਹ ’ਚ ਮੇਨਟੇਨੈਂਸ ਵਿਭਾਗ ’ਚ ਕੰਮ ਕਰਦਾ ਸੀ। ਉਸ ਦੀ ਪਤਨੀ ਸਿਮਰਨ ਕੌਰ ਮੋਹਾਲੀ ਦੇ ਫੋਰਟਿਸ ਹਸਪਤਾਲ ’ਚ ਕੰਮ ਕਰਦੀ ਹੈ। ਦੋਵੇਂ ਫਲੈਟ ’ਚ ਇਕੱਠੇ ਰਹਿੰਦੇ ਸਨ।
ਇਹ ਵੀ ਪੜ੍ਹੋ : CBSE ਸਕੂਲਾਂ ਲਈ ਰਾਹਤ ਭਰੀ ਖ਼ਬਰ, ਲਾਗੂ ਹੋਣਗੇ ਨਵੇਂ ਨਿਯਮ
ਰਾਜਕੁਮਾਰ ਨੇ ਦੱਸਿਆ ਕਿ ਉਸ ਦੇ ਭਤੀਜੇ ਨੇ 18 ਜੂਨ ਸਵੇਰੇ ਫੋਨ ’ਤੇ ਸੁਨੇਹਾ ਭੇਜਿਆ, ਜਿਸ ’ਚ ਲਿਖਿਆ ਸੀ ਕਿ ਮੇਰੀ ਪਤਨੀ ਨੇ ਮੇਰਾ ਜਿਊਣਾ ਦੁੱਭਰ ਕਰ ਦਿੱਤਾ ਹੈ। ਮੈਨੂੰ ਹਰ ਥਾਂ ਗ਼ਲਤ ਠਹਿਰਾਇਆ ਜਾਂਦਾ ਹੈ। ਮੈਂ ਉਸ ਨੂੰ ਖ਼ੁਸ਼ ਰੱਖਣ ਲਈ ਸਭ ਕੁੱਝ ਕੀਤਾ ਪਰ ਉਸ ਨੇ ਮੇਰੀ ਇੱਜ਼ਤ ਨਹੀਂ ਕੀਤੀ। ਉਹ ਮੈਨੂੰ ਗਾਲ੍ਹਾਂ ਦਿੱਤੇ ਬਿਨਾਂ ਗੱਲ ਨਹੀਂ ਕਰਦੀ। ਉਹ ਹਰ ਥਾਂ ਮੇਰੀ ਬੇਇੱਜ਼ਤੀ ਕਰਦੀ ਹੈ। ਮੇਰੇ ਅੰਦਰ ਹੁਣ ਇਸ ਸਭ ਦਾ ਸਾਹਮਣਾ ਕਰਨ ਦੀ ਤਾਕਤ ਨਹੀਂ ਰਹੀ। ਮੇਰਾ ਅੰਦਰੋਂ ਦਮ ਘੁੱਟ ਰਿਹਾ ਹੈ।
ਉਹ ਮੈਨੂੰ ਕਦੇ ਵੀ ਆਪਣੇ ਸੈੱਲ ਫੋਨ ਨੂੰ ਹੱਥ ਨਹੀਂ ਲਾਉਣ ਦਿੰਦੀ। ਪਤਾ ਨਹੀਂ ਉਸ ’ਚ ਅਜਿਹਾ ਕੀ ਸੀ। ਮੈਂ ਇਹ ਨਿੱਤ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ, ਅਲਵਿਦਾ ਚਾਚਾ ਜੀ, ਤੁਸੀਂ ਹੁਣ ਮੰਮੀ-ਡੈਡੀ ਦਾ ਖ਼ਿਆਲ ਰੱਖਣਾ, ਕ੍ਰਿਪਾ ਕਰ ਕੇ ਮੈਨੂੰ ਮੁਆਫ਼ ਕਰ ਦਿਓ, ਮੈਂ ਖ਼ੁਦ ਖਾਣਾ ਬਣਾ ਕੇ ਖਾਂਦਾ ਸੀ। ਅੱਜ ਤੱਕ ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਕਿ ਮੇਰੀ ਜ਼ਿੰਦਗੀ ’ਚ ਇੰਨਾ ਕੁੱਝ ਚੱਲ ਰਿਹਾ ਹੈ। ਅਲਵਿਦਾ, ਮੈਂ ਆਪਣੀ ਜੀਵਨ ਲੀਲਾ ਖ਼ਤਮ ਕਰ ਰਿਹਾ ਹਾਂ। ਮੈਨੂੰ ਸਾਰੇ ਇਹੋ ਕਹਿੰਦੇ ਰਹੇ ਕਿ ਕੁੱਝ ਨਹੀਂ ਹੁੰਦਾ, ਜ਼ਿੰਦਗੀ ਇੱਦਾਂ ਹੀ ਚੱਲਦੀ ਹੈ।’
ਇਹ ਵੀ ਪੜ੍ਹੋ : ਪੰਜਾਬ 'ਚ ਮੁਫ਼ਤ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ, ਸਰਕਾਰੀ ਬੱਸਾਂ 'ਚ ਆਧਾਰ ਕਾਰਡ ਬੰਦ! (ਵੀਡੀਓ)
ਰਾਜ ਕੁਮਾਰ ਅਨੁਸਾਰ ਇਹ ਸੁਨੇਹਾ ਮਿਲਦਿਆਂ ਹੀ ਉਸ ਨੇ ਆਪਣੇ ਭਰਾ ਸਮੇਤ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਉਹ ਤੁਰੰਤ ਆਪਣੇ ਭਰਾ ਨਾਲ ਖਰੜ ਪਹੁੰਚਿਆ ਅਤੇ ਪਤਾ ਲੱਗਾ ਕਿ ਉਸ ਦੇ ਭਤੀਜੇ ਅਸ਼ੋਕ ਕੁਮਾਰ ਨੇ ਆਪਣੇ ਘਰ ’ਚ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਨੇ ਰਾਜ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਖ਼ਿਲਾਫ਼ ਧਾਰਾ-306 ਤਹਿਤ ਮਾਮਲਾ ਦਰਜ ਕਰ ਕੇ 3 ਡਾਕਟਰਾਂ ਦੇ ਗਠਿਤ ਮੈਡੀਕਲ ਬੋਰਡ ਵੱਲੋਂ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਮ੍ਰਿਤਸਰ ’ਚ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ, ਨਾਜਾਇਜ਼ ਅਸਲੇ ’ਤੇ ਪਾਬੰਦੀ ਨਹੀਂ ਲਗਾ ਸਕੀ ਪੁਲਸ
NEXT STORY