ਨਾਭਾ/ਚੰਡੀਗੜ੍ਹ (ਜਗਨਾਰ, ਪੁਰੀ, ਕਮਲ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਜੋ ਸੂਬੇ ਦੀ ਜਨਤਾ ਨਾਲ ਵਾਅਦੇ ਕੀਤੇ ਸਨ, ਉਹ ਇਕ-ਇਕ ਕਰ ਕੇ ਪੂਰੇ ਕਰਨ 'ਚ ਆਪਣੀ ਪਹਿਲ ਕਰ ਰਹੀ ਹੈ। ਇਹ ਵਿਚਾਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਕੋਆਪਰੇਟਿਵ ਬੈਂਕ ਅਤੇ ਸੋਸਾਇਟੀਆਂ ਤੋਂ ਕਿਸਾਨਾਂ ਵੱਲੋਂ ਲਏ ਕਰਜ਼ੇ ਦੇ ਸਰਟੀਫਿਕੇਟ 16 ਕਰੋੜ 92 ਲੱਖ 21 ਹਜ਼ਾਰ ਰੁਪਏ ਦੇ 1903 ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਦੇਣ ਦੌਰਾਨ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਬੰਧੀ ਫੰਡ ਨਾ ਦੇ ਕੇ ਕਿਸਾਨ ਵਿਰੋਧੀ ਹੋਣ ਦਾ ਸਬੂਤ ਦਿੱਤਾ।
ਉਸ ਦੀ ਭਾਈਵਾਲ ਪਿਛਲੀ ਅਕਾਲੀ-ਭਾਜਪਾ ਵਾਲੀ ਗੱਠਜੋੜ ਸਰਕਾਰ ਵੱਲੋਂ ਆਪਣੇ 10 ਸਾਲ ਦੇ ਰਾਜ ਦੌਰਾਨ ਕਿਸਾਨਾਂ ਦੇ ਸਿਰ ਕਰਜ਼ੇ ਚਾੜ੍ਹ ਕੇ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਮਜਬੂਰ ਕੀਤਾ ਹੈ। ਕੈਪਟਨ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਕਿਸਾਨਾਂ ਦੇ ਖੇਤੀਬਾੜੀ ਸਬੰਧੀ ਚੜ੍ਹਿਆ ਕਰਜ਼ਾ ਮੁਆਫ ਕਰ ਕੇ ਕਿਸਾਨਾਂ ਨਾਲ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈ. ਅਮਰਿੰਦਰ ਸਿੰਘ ਦੀ ਉੱਚੀ ਸੋਚ ਨੇ ਇਥੇ ਹੀ ਬੱਸ ਨਹੀਂ, ਗਰੀਬ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ 50-50 ਹਜ਼ਾਰ ਰੁਪਏ ਦੇ ਕਰਜ਼ੇ ਮੁਆਫ ਕਰ ਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬ ਬੱਚਿਆਂ ਦੇ ਵਿਆਹ ਲਈ 15 ਹਜ਼ਾਰ ਰੁਪਏ ਦੀ ਰਾਸ਼ੀ ਤੋਂ ਇਕ ਵੀ ਪੈਸਾ ਨਹੀਂ ਵਧਾਇਆ ਜਦਕਿ ਕਾਂਗਰਸ ਸਰਕਾਰ ਵੱਲੋਂ ਇਹ ਸ਼ਗਨ ਸਕੀਮ ਰਾਸ਼ੀ 21 ਹਜ਼ਾਰ ਰੁਪਏ ਕਰ ਦਿੱਤੀ ਹੈ, ਜੋ ਵਿਧਵਾ ਬੁਢਾਪਾ, ਅੰਗਹੀਣ, ਬੇਸਹਾਰਾ ਪੈਨਸ਼ਨਾਂ ਜੋ ਪਿਛਲੀ ਸਰਕਾਰ ਨੇ 250 ਰੁਪਏ ਹੀ ਦਿੰਦੀ ਸੀ, ਕੈਪਟਨ ਨੇ ਆਉਂਦਿਆਂ ਹੀ 750 ਰੁਪਏ ਦੇਣਾ ਕੀਤਾ।
ਢੀਂਡਸਾ ਨੂੰ 'ਪਦਮ ਵਿਭੂਸ਼ਨ' ਤੇ ਫੂਲਕਾ ਨੂੰ 'ਪਦਮ ਸ਼੍ਰੀ' ਐਵਾਰਡ
NEXT STORY