ਪਟਿਆਲਾ/ਰੱਖੜਾ (ਰਾਣਾ) : ਅਕਾਲੀ ਗਠਜੋੜ ਨਾਲ ਲੰਮਾਂ ਸਮਾਂ ਰਹਿ ਕੇ ਯਾਰੀ ਤੋੜਨ ਤੋਂ ਬਾਅਦ ਹੁਣ ਭਾਜਪਾ ਦਿਲ 'ਚ ਭਰਮ ਪਾਲ ਬੈਠੀ ਹੈ ਕਿ ਅਸੀਂ 2022 ਦੇ ਸਿੰਘਾਸਨ ਨੂੰ ਫਤਿਹ ਕਰ ਲਵਾਂਗੇ ਪਰ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਦੋਰੰਗੀਆਂ ਚਾਲਾਂ ਨੂੰ ਅੰਦਰੋਂ ਸਮਝ ਗਏ ਹਨ ਅਤੇ ਭਾਜਪਾ ਦੇ ਜਿੱਤਣ ਦਾ ਸੁਫ਼ਨਾ ਮੁੰਗੇਰੀ ਲਾਲ ਦੇ ਸੁਫ਼ਨਿਆਂ ਵਰਗਾ ਹੀ ਰਹਿ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਇਕ ਸਮਾਗਮ ਮਗਰੋਂ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਟਰੇਨਾਂ ਰੱਦ ਹੋਣ ਕਾਰਨ ਰੁਕੀ 'ਫ਼ੌਜੀਆਂ' ਦੇ ਸਮਾਨ ਦੀ ਸਪਲਾਈ
ਉਨ੍ਹਾਂ ਨੇ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਭਾਜਪਾ ਪੰਜਾਬ, ਪੰਜਾਬੀਅਤ ਦੇ ਅਧਿਕਾਰਾਂ ਅਤੇ ਉਸ ਦੀ ਆਰਥਿਕਤਾ ਦਾ ਗਲਾ ਘੋਟਣ ਵਾਲੀਆਂ ਨੀਤੀਆਂ ਲਿਆ ਰਹੀ ਹੈ ਅਤੇ ਕਾਲੇ ਕਾਨੂੰਨਾਂ ਤਹਿਤ ਪੰਜਾਬ ਦੇ ਲੋਕਾਂ ਨੂੰ ਹੁਣ ਤੋਂ ਹੀ ਡਰਾਉਣ ਵਾਲਾ ਮਾਹੌਲ ਪੈਦਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਕਿਸਾਨ ਹਿਤੈਸ਼ੀ ਫ਼ੈਸਲੇ ਲੈ ਰਹੀ ਹੈ ਅਤੇ ਉਹ ਸਿੱਧੇ ਰੂਪ 'ਚ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੇ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਇਹ ਵੀ ਪੜ੍ਹੋ : ਹਲਕੇ ਮੀਂਹ ਨਾਲ ਹੋਈ ਠੰਡ ਦੀ ਦਸਤਕ, ਲੋਕਾਂ ਨੂੰ ਧੂੰਏਂ ਤੋਂ ਮਿਲੀ ਨਿਜਾਤ
ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪੰਜਾਬ ਦੇ ਲੋਕ ਧਾਰਮਿਕ ਫਿਰਕਾਪ੍ਰਸਤੀ ਤੋਂ ਕੋਹਾਂ ਦੂਰ ਹਨ ਅਤੇ ਉਹ ਫਿਰਕੂ ਤਾਕਤਾਂ ਨੂੰ ਕਦੇ ਵੀ ਪੰਜਾਬ ਦਾ ਮਾਲਕ ਨਹੀਂ ਬਣਾਉਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਸਰਕਾਰ ਆਪਣੇ ਵਿਕਾਸ ਕਾਰਜ ਪਾਰਦਰਸ਼ੀ ਤਰੀਕੇ ਨਾਲ ਕਰਵਾ ਰਹੀ ਹੈ ਅਤੇ 1 ਲੱਖ ਬੇਰੋਜ਼ਗਾਰਾਂ ਨੂੰ ਨੌਕਰੀਆਂ ਦੇਣ ਲਈ ਸਰਕਾਰ ਵੱਲੋਂ ਐਲਾਨ ਵੀ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ 'ਚ ਕਈ ਅਸਾਮੀਆਂ ਸਰਕਾਰ ਵੱਲੋਂ ਭਰੀਆਂ ਜਾਣਗੀਆਂ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਡਾ. ਅੰਕਿਤ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ
ਜਲੰਧਰ: 2 ਦਿਨਾਂ 'ਚ 177 ਦੀ ਰਿਪੋਰਟ ਆਈ ਪਾਜ਼ੇਟਿਵ, 7 ਨੇ ਤੋੜਿਆ ਦਮ
NEXT STORY