ਨਾਭਾ (ਜੈਨ) : ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਕੈਬਨਿਟ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵੱਧ ਜਾਣ ਦੇ ਆਸਾਰ ਪੈਦਾ ਹੋ ਗਏ ਹਨ। ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਦੀ ਕਰੋੜਾਂ ਰੁਪਏ ਦੀ ਰਾਸ਼ੀ ਦੇ ਘਪਲੇ ਦਾ ਮਾਮਲਾ ਹੁਣ ਗਰਮਾ ਗਿਆ ਹੈ। ਜਿੱਥੇ ਧਰਮਸੋਤ ਹੁਣ ਮੰਤਰੀ ਤੋਂ ਸਾਬਕਾ ਮੰਤਰੀ ਹੋ ਗਏ ਹਨ, ਉੱਥੇ ਹੀ ਸੂਬੇ ਦਾ ਮੁੱਖ ਮੰਤਰੀ ਵੀ ਦਲਿਤ ਆਗੂ ਬਣ ਗਿਆ ਹੈ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬਿਆ ਆਸਟ੍ਰੇਲੀਆ ਦਾ 'ਮੈਲਬਰਨ' ਸ਼ਹਿਰ, ਕਈ ਇਮਾਰਤਾਂ ਨੂੰ ਭਾਰੀ ਨੁਕਸਾਨ
ਚਰਨਜੀਤ ਸਿੰਘ ਚੰਨੀ ਸੁਲਝੇ ਹੋਏ ਸਿਆਸਤਦਾਨ ਹਨ। ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਨੇ ਮੰਗ ਕਰ ਦਿੱਤੀ ਹੈ ਕਿ ਮੁੱਖ ਮੰਤਰੀ ਖ਼ੁਦ ਧਿਆਨ ਦੇ ਕੇ ਦਲਿਤ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਕਰਨ ਵਾਲੇ ਧਰਮਸੋਤ ਨੂੰ ਸਲਾਖ਼ਾਂ ਪਿੱਛੇ ਭੇਜਣ। ਭਾਜਪਾ ਪਹਿਲਾਂ ਹੀ ਧਰਮਸੋਤ ਖ਼ਿਲਾਫ਼ ਸਰਗਰਮ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਸ੍ਰੀ ਰਾਮਤੀਰਥ' ਵਿਖੇ ਹੋਏ ਨਤਮਸਤਕ, ਕੀਤਾ ਵੱਡਾ ਐਲਾਨ (ਤਸਵੀਰਾਂ)
ਐਸ. ਸੀ. ਕਮਿਸ਼ਨ ਦੇ ਕੌਮੀ ਚੇਅਰਮੈਨ ਨੇ ਵੀ ਜਲਦ ਹੀ ਜਾਂਚ ਮੁਕੰਮਲ ਕਰਨ ਦਾ ਐਲਾਨ ਕੀਤਾ ਹੈ। ਕਾਂਗਰਸ ਦੇ ਦਲਿਤ ਵਿਧਾਇਕ ਵੀ ਅੰਦਰਖਾਤੇ ਕੋਸ਼ਿਸ਼ ਕਰ ਰਹੇ ਹਨ ਕਿ ਧਰਮਸੋਤ ਖ਼ਿਲਾਫ਼ ਕਾਰਵਾਈ ਹੋਵੇ। ਧਰਮਸੋਤ, ਨਵਜੋਤ ਸਿੱਧੂ ਖ਼ਿਲਾਫ਼ ਅਕਸਰ ਬਿਆਨਬਾਜ਼ੀ ਕਰਦੇ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਝੀਲ 'ਤੇ ਭਾਰਤੀ ਫ਼ੌਜ ਦਾ 'ਏਅਰਸ਼ੋਅ' ਅੱਜ ਸ਼ਾਮ ਨੂੰ, ਦੇਖੋ ਰਿਹਰਸਲ ਦੀਆਂ ਤਸਵੀਰਾਂ
ਸਿੱਧੂ ਵੱਲੋਂ ਕੀਤੇ ਗਏ ਕੁੱਝ ਫ਼ੈਸਲੇ ਧਰਮਸੋਤ ਨੇ ਕੈਪਟਨ ਅਮਰਿੰਦਰ ਸਿੰਘ ਪਾਸੋਂ ਰੱਦ ਕਰਵਾ ਦਿੱਤੇ ਸਨ, ਜਿਸ ਕਰਕੇ ਹੁਣ ਚੰਨੀ ਸਰਕਾਰ ਦਾ ਧਰਮਸੋਤ ਪ੍ਰਤੀ ਕੀ ਸਟੈਂਡ ਹੋਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਵੈਸੇ ਸਿਆਸੀ ਹਲਕਿਆਂ 'ਚ ਧਰਮਸੋਤ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਚੰਡੀਗੜ੍ਹ ਦੀ ਖੂਬਸੂਰਤ ਸੁਖਨਾ ਝੀਲ 'ਤੇ ਭਾਰਤੀ ਫ਼ੌਜ ਦਾ 'ਏਅਰਸ਼ੋਅ' ਅੱਜ ਸ਼ਾਮ ਨੂੰ, ਦੇਖੋ ਰਿਹਰਸਲ ਦੀਆਂ ਤਸਵੀਰਾਂ
NEXT STORY