ਸਾਦਿਕ (ਪਰਮਜੀਤ) - ਸਾਦਿਕ ਤੋਂ ਕੁਝ ਦੂਰ ਪਿੰਡ ਸੰਗਤਪੁਰਾ ਵਿਖੇ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗਣ ਨਾਲ ਦਾਦੀ-ਪੋਤੇ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ 'ਚ ਹੋਰ 2 ਕੁੜੀਆਂ ਗੰਭੀਰ ਤੌਰ 'ਤੇ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਲੋਕਾਂ ਨੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ। ਮ੍ਰਿਤਕਾਂ ਦੀ ਪਛਾਣ ਜਸਮੇਲ ਕੌਰ ਅਤੇ ਯੁਵਰਾਜ ਸਿੰਘ ਵਜੋਂ ਹੋਈ ਹੈ। ਯੁਵਰਾਜ 12ਵੀਂ ਦਾ ਵਿਦਿਆਰਥੀ ਸੀ, ਜੋ ਆਪਣੇ ਦਾਦਾ-ਦਾਦੀ ਦੀ ਦੇਖ-ਰੇਖ ਕਰਦਾ ਸੀ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਪੁੱਤਰ ਗੋਕਲ ਸਿੰਘ ਜਦੋਂ ਕੰਮ 'ਤੇ ਗਿਆ ਹੋਇਆ ਸੀ ਤਾਂ ਉਸ ਦੀ ਮਾਂ ਜਸਮੇਲ ਕੌਰ, ਪੁੱਤਰ ਯੁਵਰਾਜ ਸਿੰਘ ਤੇ ਦੋਵੇਂ ਕੁੜੀਆਂ ਆਪਣੇ ਘਰ 'ਚ ਸਨ। ਰਾਤ ਦੇ ਸਮੇਂ ਜਦੋਂ ਹਰਜੀਤ ਦੀ ਮਾਂ ਤਿੰਨੋਂ ਬੱਚਿਆਂ ਨੂੰ ਲੈ ਕੇ ਇੱਕੋ ਬੈੱਡ 'ਤੇ ਸੁੱਤੀ ਹੋਈ ਸੀ ਤਾਂ ਕਰੀਬ 10 ਕੁ ਵਜੇ ਅਚਾਨਕ ਕਮਰੇ ਦੀ ਛੱਡ ਡਿੱਗ ਪਈ। ਛੱਡ ਡਿੱਗਣ ਦਾ ਜ਼ੋਰਦਾਰ ਖੜਾਕਾ ਹੋਣ 'ਤੇ ਗੁਆਂਢੀ ਬਾਹਰ ਆ ਗਏ।
ਗੁਆਂਢੀ ਜਸਕਰਨ ਸਿੰਘ ਨੇ ਦੱਸਿਆ ਕਿ ਖੜਕਾ ਸੁਣ ਕੇ ਜਦੋਂ ਅਸੀਂ ਹਰਜੀਤ ਦੇ ਘਰ ਆਏ ਤਾਂ ਦੇਖਿਆ ਕਿ ਛੱਤ ਦੀਆਂ ਡਾਂਟਾਂ ਹੇਠ ਸਾਰਾ ਪਰਿਵਾਰ ਦੱਬਿਆ ਪਿਆ ਸੀ। ਅਸੀਂ ਮਿਲ ਕੇ ਮਲਬੇ ਹੇਠੋਂ ਦਾਦੀ, ਪੋਤਾ ਤੇ ਪੋਤੀਆਂ ਨੂੰ ਬਾਹਰ ਕੱਢਿਆ। ਯੁਵਰਾਜ ਸਿੰਘ ਦੇ ਕਾਫੀ ਸੱਟਾਂ ਲੱਗਣ ਕਾਰਨ ਅਸੀਂ ਉਸ ਨੂੰ ਹਸਪਤਾਲ ਲਿਜਾ ਰਹੇ ਸਨ ਕਿ ਉਸ ਦੀ ਰਾਸਤੇ 'ਚ ਮੌਤ ਹੋ ਗਈ। ਇਸ ਦੌਰਾਨ ਜਦੋਂ ਅਸੀਂ ਘਰ ਵਾਪਸ ਪੁੱਜੇ ਤਾਂ ਜਸਮੇਲ ਕੌਰ, ਜੋ ਫੱਟੜ ਸੀ, ਪੋਤੇ ਦੀ ਮੌਤ ਦੀ ਖਬਰ ਸੁਣ ਕੇ ਘਬਰਾ ਗਈ। ਪੋਤੇ ਦੀ ਮੌਤ ਹੋਣ ਕਾਰਨ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਅਤੇ ਹਰਜੀਤ ਦੀਆਂ ਕੁੜੀਆਂ ਖਤਰੇ ਤੋਂ ਬਾਹਰ ਹਨ। ਘਟਨਾ ਦਾ ਪਤਾ ਲੱਗਦੇ ਮ੍ਰਿਤਕ ਨੌਜਵਾਨ ਦਾ ਪਿਤਾ ਤੇ ਦਾਦਾ ਘਰ ਪੁੱਜ ਗਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਲੋਕ ਘਰ ਦੇ ਸਾਹਮਣੇ ਨਵਾਂ ਘਰ ਬਣਾ ਰਹੇ ਸਨ, ਜਿਸ 'ਚ ਉਨ੍ਹਾਂ ਨੇ ਸ਼ਿਫਟ ਹੋ ਜਾਣਾ ਸੀ। ਇਸੇ ਕਰਕੇ ਉਨ੍ਹਾਂ ਨੇ ਇਸ ਮਕਾਨ ਦਾ 1 ਕਮਰਾ ਢਾਹ ਦਿੱਤਾ, ਜਿਸ ਕਾਰਨ ਉਸ ਦੇ ਨਾਲ ਦੇ ਕਮਰੇ ਦੀ ਛੱਡ ਡਿੱਗਣ ਕਾਰਨ ਇਹ ਅਣਸੁਖਾਵੀਂ ਘਟਨਾ ਵਾਪਰ ਗਈ।
550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤਾਮਿਲਨਾਡੂ 'ਚ ਗੁਰਮਤਿ ਸਮਾਗਮ ਕਰਵਾਇਆ
NEXT STORY