ਲੁਧਿਆਣਾ (ਰਾਜ): ਸੋਸ਼ਲ ਮੀਡੀਆ ’ਤੇ ਵੀਡੀਓ ਬਣਾ ਕੇ ਕਮਸ਼ਿਨਰੇਟ ਪੁਲਸ ਨੂੰ ਚੈਲੰਜ ਕਰਨ ਵਾਲੇ ‘ਏ’ ਕੈਟਾਗਰੀ ਦੇ ਗੈਂਗਸਟਰ ਸਾਗਰ ਨਿਊਟਨ ਨੂੰ ਪੁਲਸ ਨੇ ਦਬੋਚ ਲਿਆ ਹੈ। ਇਹ ਕਾਰਵਾਈ ਕਮਿਸ਼ਨਰੇਟ ਪੁਲਸ ਅਤੇ ਕਾਊਂਟਰ ਇੰਟੈਲੀਜੈਂਸੀ ਦੀ ਟੀਮ ਨੇ ਸਾਂਝੇ ਤੌਰ ’ਤੇ ਕੀਤੀ ਹੈ। ਮੁਲਜ਼ਮ ਨੂੰ ਯੂ. ਪੀ. ਦੇ ਬਿਜਨੌਰ ਤੋਂ ਫੜਿਆ ਹੈ, ਜੋ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਲੁਕਿਆ ਹੋਇਆ ਸੀ। ਜਦੋਂ ਪੁਲਸ ਉਸ ਨੂੰ ਫੜਨ ਗਈ ਤਾਂ ਉਹ ਗੰਨੇ ਦੇ ਖੇਤ ’ਚ ਲੁਕ ਗਿਆ ਸੀ। ਪੁਲਸ ਨੇ ਉਸ ਨੂੰ ਘੇਰ ਕੇ ਦਬੋਚ ਲਿਆ।
ਜੁਆਇੰਟ ਸੀ. ਪੀ. (ਸਿਟੀ) ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਾਗਰ ਨਿਊਟਨ ‘ਏ’ ਕੈਟਾਗਰੀ ਦਾ ਗੈਂਗਸਟਰ ਹੈ। ਜੇਲ ’ਚ ਮਾਲੇਰਕੋਟਲਾ ਦੇ ਗੈਂਗਸਟਰ ਬੱਗਾ ਖਾਨ ਨਾਲ ਮੁਲਾਕਾਤ ਤੋਂ ਬਾਅਦ ਉਹ ਅਪਰਾਧ ਦੀ ਦੁਨੀਆ ’ਚ ਆਇਆ। ਉਹ ਬੱਗਾ ਖਾਨ ਦੇ ਕਹਿਣ ’ਤੇ ਹੀ ਸਾਰੇ ਅਪਰਾਧ ਕਰਦਾ ਸੀ। ਰਿਮਾਂਡ ਦੌਰਾਨ ਸਾਗਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਫਰਾਰੀ ਦੌਰਾਨ ਉਸ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾਉਣ ਵਾਲਿਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਅਤੇ RPF ਜਵਾਨ ਦੀ ਝੜਪ ਦੇ ਮਾਮਲੇ 'ਚ ਆਇਆ ਨਵਾਂ ਮੋੜ
ਜੇ. ਸੀ. ਪੀ. ਦਾ ਕਹਿਣਾ ਹੈ ਕਿ ਮੁਲਜ਼ਮ ਸਾਗਰ ਨਿਊਟਨ ਖਿਲਾਫ ਲੁਧਿਆਣਾ ਅਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ’ਚ 19 ਤੋਂ ਵੱਧ ਮੁਕੱਦਮੇ ਦਰਜ ਹਨ, ਜਿਨ੍ਹਾਂ ’ਚ ਕਤਲ, ਕਤਲ ਦੇ ਯਤਨ, ਲੁੱਟ, ਡਕੈਤੀ, ਐੱਨ. ਡੀ. ਪੀ. ਐੱਸ., ਆਰਮ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਸ਼ਾਮਲ ਹਨ। ਮੁਲਜ਼ਮ ਮਾਰਚ ਮਹੀਨੇ ’ਚ ਹੀ ਜੇਲ੍ਹ ਤੋਂ ਜ਼ਮਾਨਤ ’ਤੇ ਬਾਹਰ ਆਇਆ ਸੀ। ਬਾਹਰ ਆਉਣ ਤੋਂ ਕੁਝ ਮਹੀਨੇ ਬਾਅਦ ਹੀ ਉਸ ਨੇ ਦੁੱਗਰੀ ਇਲਾਕੇ ’ਚ ਰਹਿਣ ਵਾਲੇ ਨੌਜਵਾਨ ਨਵੀ ਦੇ ਘਰ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ ਸੀ। ਉਸ ਹਮਲੇ ਦੌਰਾਨ ਇਕ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ ਸੀ, ਜਿਸ ਦੀ ਬਾਅਦ ਵਿਚ ਮੌਤ ਹੋ ਗਈ।
ਉਕਤ ਮਾਮਲੇ ’ਚ ਥਾਣਾ ਦੁੱਗਰੀ ’ਚ ਮੁਲਜ਼ਮ ਸਾਗਰ ਅਤੇ ਉਸ ਦੇ ਸਾਥੀਆਂ ’ਤੇ ਕਤਲ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ 15 ਦਿਨਾਂ ਬਾਅਦ ਮੁਲਜ਼ਮ ਨੇ ਪੀੜਤ ਪਰਿਵਾਰ ਨੂੰ ਧਮਕਾਉਂਦੇ ਹੋਏ ਉਸੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ। ਇਸ ਤੋਂ ਬਾਅਦ ਇਕ ਨੌਜਵਾਨ ਦੀ ਕੁੱਟਮਾਰ ਕਰ ਕੇ ਉਸ ਦੀ ਵੀਡੀਓ ਵੀ ਬਣਾਈ ਸੀ। ਉਸ ਦਾ ਵੀ ਕੇਸ ਦਰਜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਈ ਸਵਾਲਾਂ ਨੂੰ ਜਨਮ ਦੇ ਗਿਆ ਮਹਿਲਾ ਡਾਕਟਰ ਨਾਲ ਹੋਏ ਜਬਰਜ਼ਿਨਾਹ ਦਾ ਮਾਮਲਾ, ਕਿੱਥੇ ਹੈ ਔਰਤਾਂ ਦੀ ਸੁਰੱਖਿਆ ?
NEXT STORY