ਸੁਲਤਾਨਪੁਰ ਲੋਧੀ (ਰਣਜੀਤ ਸਿੰਘ)— ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ 'ਤੇ ਨੌਜਵਾਨਾਂ ਨੂੰ ਨਸ਼ਿਆਂ 'ਤੇ ਲਗਾਉਣ ਦੇ ਜੋ ਰਾਣਾ ਗੁਰਜੀਤ ਵੱਲੋਂ ਦੋਸ਼ ਲਗਾਏ ਗਏ ਹਨ। ਉਨ੍ਹਾਂ ਦੋਸ਼ਾਂ ਨੂੰ 'ਆਪ' ਆਗੂ ਸੱਜਣ ਚੀਮਾ ਨੇ ਸਹੀ ਦੱਸਿਆ ਹੈ। ਸੱਜਣ ਚੀਮਾ ਨੇ ਇਹ ਵੀ ਕਿਹਾ ਐੱਸ. ਐੱਚ. ਓ. ਨੂੰ ਵਿਧਾਇਕ ਨਵਤੇਜ ਚੀਮਾ ਦੀ ਪੂਰੀ ਸ਼ਹਿ ਹੈ।
ਦੂਜੇ ਪਾਸੇ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਨੇ 'ਆਪ' ਆਗੂ ਨੂੰ ਠੱਗ ਦੱਸਦੇ ਹੋਏ ਕਿਹਾ ਕਿ ਅਜਿਹੇ ਲੋਕਾਂ ਦੀ ਗੱਲ ਦਾ ਜਵਾਬ ਦੇਣਾ ਉਹ ਮੁਨਾਸਿਬ ਨਹੀਂ ਸਮਝਦੇ। ਰਾਣਾ ਗੁਰਜੀਤ ਨੇ ਐੱਸ. ਐਚ. ਓ. 'ਤੇ ਨੌਜਵਾਨਾਂ ਨੂੰ ਨਸ਼ਿਆਂ 'ਚ ਧੱਕਣ ਦੇ ਦੋਸ਼ ਲਗਾਉਂਦੇ ਹੋਏ ਗਿਲ੍ਹਾ ਕੀਤਾ ਸੀ ਕਿ ਸ਼ਿਕਾਇਤਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ।
12ਵੀਂ ਪਾਸ ਕਿਸਾਨ ਨੇ ਬਣਾਇਆ ਕਬਾੜ ਦੀਆਂ ਚੀਜਾਂ ਤੋਂ ਚੋਰ ਫੜਨ ਵਾਲਾ ਯੰਤਰ (ਵੀਡੀਓ)
NEXT STORY