ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ 'ਤੇ ਸੈਮ ਪਿਤਰੋਦਾ ਦੇ ਬਿਆਨ ਨੂੰ ਲੈ ਕੇ ਹੁਣ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪਿਤਰੋਦਾ ਦੇ ਬਿਆਨ 'ਤੇ ਸ਼ਰਮ ਰਾਹੁਲ ਗਾਂਧੀ ਨੂੰ ਆਉਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਹੁਣ ਤਕ ਦੇ 6 ਪੜਾਅ ਦੀਆਂ ਚੋਣਾਂ ਤੋਂ ਇਹ ਸਾਫ ਹੋ ਗਿਆ ਹੈ ਕਿ ਕਾਂਗਰਸ 50 ਸੀਟਾਂ ਵੀ ਨਹੀਂ ਜਿੱਤ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅੱਜ ਪੂਰੇ ਦੇਸ਼ 'ਚ 50 ਸੀਟਾਂ ਲਈ ਸੰਘਰਸ਼ ਕਰ ਰਹੀ ਹੈ। ਕਾਂਗਰਸ ਦੇ ਨੇਤਾ ਕੰਫਿਊਜ਼ ਹਨ ਤੇ ਸੋਚ ਡਿਫਿਊਜ਼ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਠਿੰਡਾ 'ਚ ਰੈਲੀ ਨੂੰ ਸੰਬੋਧਿਤ ਕਰਦੇ ਸਮੇਂ ਪ੍ਰਧਾਨ ਮੰਤਰੀ ਮੋਦੀ ਨੇ ਕੀਤਾ। ਉਨ੍ਹਾਂ ਕਿਹਾ ਕਿ ਨਾਮਦਾਰ ਦੇ ਗੁਰੂ ਨੇ ਕਿਹਾ ਕਿ 1984 'ਚ ਜੋ ਹੋਇਆ, ਉਹ ਹੋਇਆ ਤਾਂ ਹੋਇਆ, ਇਹ ਕਾਂਗਰਸ ਦੀ ਸੋਚ ਨੂੰ ਦਰਸ਼ਾਉਂਦਾ ਹੈ ਤੇ ਕਾਂਗਰਸ ਦੇ ਹੰਕਾਰ ਨੂੰ ਦਿਖਾਉਂਦਾ ਹੈ। ਕਾਂਗਰਸ ਦੀਆਂ ਕਰਤੂਤਾਂ ਦੀ ਵਜ੍ਹਾ ਨਾਲ, ਅੱਜ ਤਕ 1984 ਦੇ ਦੰਗਾਂ ਪੀੜਤਾਂ ਨੂੰ ਨਿਆਂ ਨਹੀਂ ਮਿਲ ਸਕਿਆ ਤੇ ਅਸੀਂ ਇਕ ਦੋਸ਼ੀ ਨੂੰ ਸਜ਼ਾ ਦਿਲਵਾ ਦਿੱਤੀ ਹੈ, ਬਾਕੀਆਂ ਨੂੰ ਵੀ ਨਹੀਂ ਛੱਡਾਂਗੇ। ਮੋਦੀ ਨੇ ਕਿਹਾ ਕਿ ਅਸੀਂ ਇਥੇ ਕਰਤਾਰਪੁਰ ਕਾਰੀਡੋਰ ਬਣਾਉਣ ਦਾ ਕੰਮ ਕਰ ਰਹੇ ਹਾਂ ਤਦ ਵੀ ਕਾਂਗਰਸ ਦੇ ਲੋਕ ਪਾਕਿਸਤਾਨ ਦੇ ਗੁਣਗਾਣ ਕਰ ਰਹੇ ਹਨ।
ਕਾਂਗਰਸ ਨੇ ਕਿਸਾਨਾਂ ਦੇ ਨਾਲ ਵੀ ਠੱਗੀ ਕੀਤੀ ਹੈ। ਪੰਜਾਬ 'ਚ ਤਾਂ ਕਾਂਗਰਸ ਨੇ ਕਿਸਾਨਾਂ ਤੋਂ ਕਰਜ਼ਮੁਆਫੀ ਦੀ ਗੱਲ ਕਹੀ ਸੀ। ਉਸ ਦੀ ਸੱਚਾਈ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਰੈਲੀ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸ਼ਵੇਤ ਮਲਿਕ ਤੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਸਿਮਰਤ ਕੌਰ ਬਾਦਲ ਮੌਜੂਦ ਹੈ। ਰੈਲੀ ਨੂੰ ਹਾਲ ਹੀ 'ਚ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਸਾਬਕਾ ਕਾਂਗਰਸ ਆਗੂ ਜਗਮੀਤ ਬਰਾੜ ਸਮੇਤ ਹੋਰ ਆਗੂਆਂ ਨੇ ਸੰਬੋਧਿਤ ਕੀਤਾ।
ਬਿਨਾ ਲੜਾਈ ਦੇ ਸੁਰੱਖਿਆ ਯਕੀਨੀ ਬਣਾਉਣ ਵਾਲੀ ਸਮਰੱਥ ਸਰਕਾਰ ਦੀ ਦੇਸ਼ ਨੂੰ ਲੋੜ : ਜਾਖੜ
NEXT STORY