ਚੰਡੀਗੜ੍ਹ/ਸਮਾਣਾ (ਕਮਲ, ਅਨੇਜਾ, ਅਸ਼ੋਕ)—ਬੀਤੀ 3 ਜੂਨ ਨੂੰ ਆਸਾਮ ਦੇ ਜੋਰਾਹਟ ਖੇਤਰ 'ਚ ਭਾਰਤੀ ਹਵਾਈ ਫ਼ੌਜ ਦੇ ਐੱਨ. ਏ.-32 ਜਹਾਜ਼ ਨੂੰ ਪੁੱਜੇ ਹਾਦਸੇ ਕਾਰਣ ਸ਼ਹੀਦ ਹੋਏ ਫਲਾਈਟ ਲੈਫਟੀਨੈਂਟ ਸ਼੍ਰੀ ਮੋਹਿਤ ਕੁਮਾਰ ਗਰਗ ਦੀ ਯਾਦ 'ਚ ਸਮਾਣਾ ਵਿਖੇ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਇਕ ਸਮਾਰਕ ਬਣਾਇਆ ਜਾਵੇਗਾ। ਇਹ ਐਲਾਨ ਪੰਜਾਬ ਦੇ ਜੰਗਲਾਤ ਵਿਭਾਗ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕੀਤਾ। ਉਨ੍ਹਾਂ ਅੱਜ ਸਮਾਣਾ ਵਿਖੇ ਸ਼ਹੀਦ ਮੋਹਿਤ ਕੁਮਾਰ ਗਰਗ ਨਮਿੱਤ ਪਵਿੱਤਰ ਸ਼੍ਰੀ ਗਰੁੜ ਪੁਰਾਣ ਦੇ ਪਾਠ ਦੇ ਭੋਗ 'ਤੇ ਰਸਮ ਪਗੜੀ ਮੌਕੇ ਕਰਵਾਏ ਸ਼ਰਧਾਂਜਲੀ ਸਮਾਰੋਹ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਰਫੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਲਈ ਭੇਜੀ ਗਈ 12 ਲੱਖ ਰੁਪਏ ਦੀ ਸਹਾਇਤਾ ਰਾਸ਼ੀ 'ਚੋਂ 5 ਲੱਖ ਰੁਪਏ ਦਾ ਚੈੱਕ ਸ਼ਹੀਦ ਦੀ ਸੁਪਤਨੀ ਸ਼੍ਰੀਮਤੀ ਆਸਥਾ ਗਰਗ ਨੂੰ ਸੌਂਪਿਆ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਰਤੀ ਹਵਾਈ ਫ਼ੌਜ ਵੱਲੋਂ ਰਿਪੋਰਟ ਆਉਣ ਮਗਰੋਂ ਸ਼ਹੀਦ ਦੇ ਪਰਿਵਾਰ ਦੇ ਇਕ ਯੋਗ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ।
ਚੰਡੀਗੜ੍ਹ : ਕਾਲੇ ਬੱਦਲਾਂ ਨੇ ਘੇਰਿਆ ਆਸਮਾਨ, ਤੇਜ਼ ਬਾਰਸ਼ ਕਾਰਨ ਮੌਸਮ ਸੁਹਾਵਣਾ
NEXT STORY