ਚੰਡੀਗੜ੍ਹ : ਗਰਮੀ ਦੇ ਮਾਰੇ ਸ਼ਹਿਰ ਵਾਸੀਆਂ ਨੂੰ ਵੀਰਵਾਰ ਤੜਕੇ ਸਵੇਰੇ ਹੋਈ ਤੇਜ਼ ਬਾਰਸ਼ ਨੇ ਵੱਡੀ ਰਾਹਤ ਦਿੱਤੀ। ਵੀਰਵਾਰ ਤੜਕੇ ਹੀ ਆਸਮਾਨ 'ਚ ਬੱਦਲ ਛਾ ਗਏ ਅਤੇ 6.30 ਵਜੇ ਦੇ ਕਰੀਬ ਤੇਜ਼ ਬਾਰਸ਼ ਸ਼ੁਰੂ ਹੋ ਗਈ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ।
ਹਾਲਾਂਕਿ ਬਾਰਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਇਕੱਠਾ ਹੋ ਗਿਆ ਅਤੇ ਸਕੂਲਾਂ, ਕੰਮਾਂ-ਕਾਰਾਂ ਤੇ ਜਾਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਬੀਤੇ ਕਈ ਦਿਨਾਂ ਤੋਂ ਹੁੰਮਸ ਭਰੀ ਗਰਮੀ ਝੱਲ ਰਹੇ ਲੋਕਾਂ ਨੇ ਬਾਰਸ਼ ਕਾਰਨ ਸੁੱਖ ਦਾ ਸਾਹ ਲਿਆ।
ਦੱਸ ਦੇਈਏ ਕਿ ਬੀਤੇ ਕਈ ਦਿਨਾਂ ਤੋਂ ਸ਼ਹਿਰ 'ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ, ਜਿਸ ਕਾਰਨ ਲੋਕਾਂ ਦਾ ਜਿਊਣਾ ਮੁਹਾਲ ਹੋ ਗਿਆ ਸੀ।
ਪੰਜਾਬ 'ਚ ਕੁੱਤਿਆਂ ਦੀ ਦਹਿਸ਼ਤ, ਹੁਣ ਤੱਕ 1,13,637 ਲੋਕਾਂ ਨੂੰ ਬਣਾਇਆ ਸ਼ਿਕਾਰ
NEXT STORY