ਜਲੰਧਰ (ਸੋਨੂੰ)- ਜਲੰਧਰ ਦੇ ਭੀੜੇ ਬਾਜ਼ਾਰ ਕਾਦੇ ਸ਼ਾਹ ਚੌਂਕ ਵਿਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਇਥੇ ਇਕ ਸਾਂਬਰ ਦਾ ਬੱਚਾ ਆ ਗਿਆ। ਮੁਹੱਲਾ ਵਾਸੀਆਂ ਨੇ ਜੰਗਲਾਤ ਮਹਿਕਮੇ ਨੂੰ ਫੋਨ ਕਰਕੇ ਬੁਲਾਇਆ। ਜੰਗਲਾਤ ਵਿਭਾਗ ਨੇ ਮੌਕੇ 'ਤੇ ਪਹੁੰਚ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤਾ। ਜੰਗਲਾਤ ਵਿਭਾਗ ਨੂੰ ਸਾਂਬਰ ਨੂੰ ਫੜਨ ਵਿਚ ਢਾਈ ਘੰਟੇ ਲੱਗ ਗਏ।
ਮੁਹੱਲਾ ਵਾਸੀ ਆਲਮ ਨੇ ਦੱਸਿਆ ਕਿ ਸਵੇਰ ਦਾ ਸਾਂਬਰ ਮੁੱਹਲੇ ਲਿਚ ਘੁੰਮ ਰਿਹਾ ਸੀ ਪਰ ਸਭ ਨੂੰ ਦੇਰੀ ਨਾਲ ਪਤਾ ਲੱਗਿਆ ਤਾਂ ਸਾਰੇ ਮੁਹੱਲਾ ਵਾਸੀ ਡਰ ਗਏ। ਇਸ ਦੇ ਬਾਅਦ ਤੁਰੰਤ ਜੰਗਲਾਤ ਮਹਿਕਮੇ ਨੂੰ ਸੂਚਨਾ ਦਿੱਤੀ ਗਈ ਅਤੇ ਮੌਕੇ 'ਤੇ ਪਹੁੰਚ ਕੇ ਜੰਗਲਾਤ ਮਹਿਕਮੇ ਨੇ ਕਾਬੂ ਕਰ ਲਿਆ। ਆਲਮ ਨੇ ਦੱਸਿਆ ਕਿ ਸਾਂਬਰ ਨੇ ਕਰੀਬ ਤਿੰਨ ਵਿਅਕਤੀਆਂ ਨੂੰ ਵੀ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ : ਅਮਰੀਕਾ ਭੇਜਣ ਲਈ ਪਹਿਲਾਂ ਮੰਗੇ 10 ਲੱਖ, ਵੀਜ਼ਾ ਲੱਗਣ ’ਤੇ ਏਜੰਟ ਵੱਲੋਂ ਕੀਤੀ ਗਈ ਮੰਗ ਨੇ ਉਡਾਏ ਪਰਿਵਾਰ ਦੇ ਹੋਸ਼
ਮੌਕੇ ਉਤੇ ਪਹੁੰਚੇ ਵਨ ਵਿਭਾਗ ਦੇ ਕਰਮਚਾਰੀ ਅਖਿਲ ਸ਼ਰਮਾ ਨੇ ਦੱਸਿਆ ਕਿ ਸਾਨੂੰ ਜਿਵੇਂ ਹੀ ਸਾਂਬਰ ਦੇ ਆਉਣ ਦੀ ਸੂਚਨਾ ਮਿਲੀ ਤਾਂ ਚਾਰ ਜਾਣਿਆਂ ਦੀ ਟੀਮ ਦੇ ਨਾਲ ਮੌਕੇ 'ਤੇ ਪਹੁੰਚ ਗਏ। ਅਖਿਲ ਨੇ ਦੱਸਿਆ ਕਿ ਸਾਂਬਰ ਨੂੰ ਕਾਬੂ ਕਰਨ ਵਿਚ ਢਾਈ ਘੰਟੇ ਦਾ ਸਮਾਂ ਲਗ ਗਿਆ ਹੈ। ਇਸ ਦੌਰਾਨ ਕਰੀਬ ਤਿੰਨ ਜਾਣਿਆਂ ਨੂੰ ਸਾਂਬਰ ਨੇ ਜ਼ਖ਼ਮੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ: ਰਾਕੇਸ਼ ਰਾਠੌਰ ਸਾਬਿਤ ਹੋਏ ਲੰਬੀ ਪਾਰੀ ਦੇ ਖਿਡਾਰੀ, ਤੀਜੀ ਵਾਰ ਮਿਲੀ ਸੂਬਾ ਉੱਪ ਪ੍ਰਧਾਨ ਦੀ ਜ਼ਿੰਮੇਵਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
31500 ਐੱਮ. ਐੱਲ. ਨਾਜਾਇਜ਼ ਸ਼ਰਾਬ ਸਮੇਤ ਬਸਤੀ 2 ਸਮੱਗਲਰ ਗ੍ਰਿਫ਼ਤਾਰ
NEXT STORY