ਮਾਛੀਵਾੜਾ ਸਾਹਿਬ (ਟੱਕਰ) : ਮੌਸਮ ਬਦਲਦਿਆਂ ਹੀ ਰੋਪੜ ਜ਼ਿਲ੍ਹੇ ਦੀਆਂ ਸ਼ਿਵਾਲਿਕ ਪਹਾੜੀਆਂ ਅਤੇ ਸਰਹਿੰਦ ਨਹਿਰ ਦੇ ਜੰਗਲੀ ਖੇਤਰ ’ਚੋਂ ਭਟਕਦੇ ਜਾਨਵਰ ਅਕਸਰ ਹੀ ਮੈਦਾਨੀ ਇਲਾਕੇ ’ਚ ਆ ਜਾਂਦੇ ਹਨ। ਅੱਜ ਫਿਰ ਇੱਕ ਸਾਂਬਰ ਦਾ ਬੱਚਾ ਨੇੜਲੇ ਪਿੰਡ ਨੂਰਪੁਰ ਵਿਖੇ ਆ ਵੜਿਆ, ਜਿੱਥੇ ਸਮਾਜ ਸੇਵੀ ਗੁਰਿੰਦਰ ਸਿੰਘ ਨੂਰਪੁਰ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸ ਨੂੰ ਜੰਗਲਾਤ ਮਹਿਕਮੇ ਦੇ ਹਵਾਲੇ ਕਰ ਦਿੱਤਾ।
ਗੁਰਿੰਦਰ ਸਿੰਘ ਨੂਰਪੁਰ ਨੇ ਦੱਸਿਆ ਕਿ ਇਸ ਸਾਂਬਰ ਦੇ ਬੱਚੇ ਨੂੰ ਖਾਣ ਲਈ ਅਵਾਰਾ ਕੁੱਤੇ ਪੈ ਗਏ ਸਨ ਪਰ ਸਾਂਬਰ ਆਪਣਾ ਬਚਾਅ ਕਰਦਾ ਹੋਇਆ ਨੂਰਪੁਰ ਇੱਕ ਦੁਕਾਨ ’ਚ ਆ ਵੜਿਆ। ਇਸ ਸਾਂਬਰ ਦੇ ਬੱਚੇ ਨੂੰ ਬੜੀ ਮੁਸ਼ਕਲ ਨਾਲ ਕਾਬੂ ਕਰਕੇ ਰੱਖਿਆ ਗਿਆ ਤਾਂ ਜੋ ਫਿਰ ਭੱਜ ਕੇ ਅਵਾਰਾ ਕੁੱਤਿਆਂ ਦਾ ਸ਼ਿਕਾਰ ਨਾ ਹੋ ਜਾਵੇ। ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਇਸ ਸਾਂਬਰ ਦਾ ਕੋਈ ਸ਼ਿਕਾਰ ਨਾ ਕਰ ਜਾਵੇ, ਇਸ ਲਈ ਤੁਰੰਤ ਜੰਗਲਾਤ ਮਹਿਕਮੇ ਨੂੰ ਦੱਸਿਆ ਗਿਆ ਤਾਂ ਜੋ ਇਸ ਦੀ ਜ਼ਿੰਦਗੀ ਬਚਾਈ ਜਾ ਸਕੇ। ਗੁਰਿੰਦਰ ਸਿੰਘ ਨੂਰਪੁਰ ਨੇ ਦੱਸਿਆ ਕਿ ਸਾਂਬਰ ਦੇ ਬੱਚੇ ਨੂੰ ਜੰਗਲਾਤ ਮਹਿਕਮੇ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਇਸ ਨੂੰ ਫਿਰ ਦੁਬਾਰਾ ਸਰਹਿੰਦ ਨਹਿਰ ਕਿਨਾਰੇ ਜੰਗਲੀ ਖੇਤਰ ’ਚ ਛੱਡ ਦਿੱਤਾ।
ਖ਼ੁਫੀਆ ਏਜੰਸੀ ਵਲੋਂ ਫੜੇ ਮਹਿੰਗੇ ਵਿਦੇਸ਼ੀ ਪੰਛੀ ਬਣਨਗੇ ਪੰਜਾਬ ਦੀ 'ਸ਼ਾਨ'
NEXT STORY