ਸਾਹਨੇਵਾਲ (ਜਗਰੂਪ, ਬਲਜੀਤ) : ਪੰਜਾਬ ਦੀਆਂ ਵਿਰੋਧੀ ਧਿਰਾਂ ਵੱਲੋਂ ਨਾਜਾਇਜ਼ ਮਾਈਨਿੰਗ ਦਾ ਮੁੱਦਾ ਜਿੱਥੇ ਵਿਧਾਨ ਸਭਾ ’ਚ ਜ਼ੋਰ-ਸ਼ੋਰ ਨਾਲ ਉਠਾਇਆ ਜਾ ਰਿਹਾ ਹੈ। ਸਾਰੇ ਪਾਸੇ ਹਾਹਾਕਾਰ ਹੋਈ ਹੈ। ਅਜਿਹੇ ’ਚ ਥਾਣਾ ਕੂੰਮ ਕਲਾਂ ਦੇ ਇਲਾਕੇ ’ਚ ਬੀਤੇ ਦਿਨੀਂ ਕੋਈ ਅਣਪਛਾਤੇ ਮੰਡ ਚੌਂਤਾਂ ਦੀ ਪੰਚਾਇਤੀ ਜ਼ਮੀਨ ’ਚੋਂ ਰੇਤੇ ਦੀ ਨਾਜਾਇਜ਼ ਮਾਈਨਿੰਗ ਕਰ ਕੇ ਕੇ ਚਲਦੇ ਬਣੇ, ਜਿਨ੍ਹਾਂ ਦੀ ਕਿਸੇ ਨੂੰ ਕੋਈ ਭਿਣਕ ਤੱਕ ਨਹੀਂ ਲੱਗੀ ਪਰ ਜਦੋਂ ਮਾਮਲਾ ਪਿੰਡ ਦੇ ਸਰਪੰਚ ਮਨੋਹਰ ਲਾਲ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਬੀ. ਡੀ. ਪੀ. ਓ., ਥਾਣਾ ਕੂੰਮ ਕਲਾਂ ਦੀ ਪੁਲਸ ਅਤੇ ਮਾਈਨਿੰਗ ਵਿਭਾਗ ਨੂੰ ਸ਼ਿਕਾਇਤ ਕਰ ਕੇ ਉਨ੍ਹਾਂ ਦੇ ਧਿਆਨ ’ਚ ਲਿਆਂਦਾ ਗਿਆ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ! ਸੁਖਬੀਰ ਬਾਦਲ ਨੇ ਵੱਡੇ ਆਗੂ ਨਾਲ ਕੀਤੀ ਬੰਦ ਕਮਰਾ ਮੀਟਿੰਗ
ਜਾਣਕਾਰੀ ਦਿੰਦੇ ਹੋਏ ਪਿੰਡ ਮੰਡ ਚੌਂਤਾਂ ਦੇ ਸਰਪੰਚ ਮਨੋਹਰ ਲਾਲ ਨੇ ਦੱਸਿਆ ਕਿ ਪੰਚਾਇਤ ਦੀ ਜ਼ਮੀਨ ’ਚ ਹੋਈ ਰੇਤੇ ਦੀ ਨਾਜਾਇਜ਼ ਮਾਈਨਿੰਗ ਬਾਰੇ ਉਸ ਨੂੰ ਅੱਜ ਉਸ ਸਮੇਂ ਪਤਾ ਲੱਗਾ, ਜਦੋਂ ਗੁਆਂਢ ’ਚ ਖੇਤ ਮਾਲਕ ਅੰਮ੍ਰਿਤਪਾਲ ਸਿੰਘ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਪੰਚਾਇਤ ਦੀ ਜ਼ਮੀਨ ’ਚੋਂ ਬਹੁਤ ਡੂੰਘਾਈ ਨਾਲ ਰੇਤੇ ਦੀ ਮਾਈਨਿੰਗ ਹੋਈ ਹੈ, ਜਿਸ ’ਤੇ ਉਸ ਨੇ ਤੁਰੰਤ ਪਿੰਡ ਦੀ ਪੰਚਾਇਤ ਨੂੰ ਨਾਲ ਲੈ ਕੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਉਸ ’ਚੋਂ ਲਗਭਗ ਅੱਧਾ ਕਿੱਲੇ ਤੋਂ ਵੱਧ ’ਚ ਕਰੀਬ 20 ਫੁੱਟ ਤਕ ਰੇਤੇ ਦੀ ਨਾਜਾਇਜ਼ ਮਾਈਇੰਗ ਕੀਤੀ ਹੋਈ ਸੀ, ਜਿਸ ਦੀ ਸੂਚਨਾ ਉਨ੍ਹਾਂ ਸਬੰਧਤ ਥਾਣਾ ਕੂੰਮ ਕਲਾਂ, ਬੀ. ਡੀ. ਪੀ. ਓ. ਅਤੇ ਮਾਈਨਿੰਗ ਵਿਭਾਗ ਨੂੰ ਦੇ ਦਿੱਤੀ ਗਈ, ਜਿਸ ’ਤੇ ਥਾਣਾ ਪੁਲਸ ਮੌਕੇ ’ਤੇ ਮੁਆਇਨਾ ਵੀ ਕਰ ਕੇ ਗਈ ਪਰ ਇਹ ਹਜੇ ਤੱਕ ਪਤਾ ਨਹੀਂ ਲੱਗ ਸਕਿਆ ਕਿ ਮਾਈਨਿੰਗ ਕੌਣ ਕਰ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੈਕਟਰੀ ਦੇ ਬਾਹਰੋਂ ਸੀ. ਸੀ. ਟੀ. ਵੀ. ਕੈਮਰੇ ਅਤੇ ਤਾਰਾਂ ਚੋਰੀ, ਮੁਲਜ਼ਮ ਸੀ. ਸੀ. ਟੀ. ਵੀ. ’ਚ ਕੈਦ
NEXT STORY