ਨੈਸ਼ਨਲ ਡੈਸਕ: INDIA ਗਠਜੋੜ ਦੀਆਂ ਭਾਈਵਾਲ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਚ ਵੱਖੋ-ਵੱਖਰੇ ਤੌਰ 'ਤੇ ਸਾਰੀਆਂ ਸੀਟਾਂ 'ਤੇ ਚੋਣਾਂ ਲੜਣ ਦਾ ਫ਼ੈਸਲਾ ਕੀਤਾ ਗਿਆ ਹੈ। ਦੋਹਾਂ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਸਾਰੀਆਂ 13 ਸੀਟਾਂ 'ਤੇ ਆਪੋ-ਆਪਣੇ ਉਮੀਦਵਾਰ ਮੈਦਾਨ 'ਚ ਉਤਾਰਨਗੇ ਤੇ ਜਿੱਤ ਹਾਸਲ ਕਰਨਗੇ। ਇਸ ਵਿਚਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਦੀਪ ਪਾਠਕ ਦਾ ਅਹਿਮ ਬਿਆਨ ਸਾਹਮਣੇ ਆਇਆ ਹੈ।
ਇਹ ਖ਼ਬਰ ਵੀ ਪੜ੍ਹੋ - ਰੋਹਿਤ ਜਾਂ ਪੰਡਯਾ, ਕੌਣ ਕਰੇਗਾ T-20 World Cup 'ਚ ਭਾਰਤ ਦੀ ਕਪਤਾਨੀ? ਜੈ ਸ਼ਾਹ ਨੇ ਕਰ ਦਿੱਤਾ ਖ਼ੁਲਾਸਾ
ਗੁਜਰਾਤ ਦੇ ਵਡੋਦਰਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਦੀਪ ਪਾਠਕ ਨੇ ਕਿਹਾ ਕਿ ਅਸੀਂ ਗਠਜੋੜ ਦਾ ਹਿੱਸਾ ਬਣੇ ਰਹਾਂਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਹਾਂ ਪਾਰਟੀਆਂ ਦੇ ਸਥਾਨਕ ਆਗੂ ਵੱਖੋ-ਵੱਖ ਚੋਣ ਲੜਣੀ ਚਾਹੁੰਦੇ ਸਨ।
ਇਹ ਖ਼ਬਰ ਵੀ ਪੜ੍ਹੋ - ਕਿਸਾਨਾਂ ਦੇ ਮੁੱਦੇ ਸੁਲਝਾਉਣ ਲਈ ਰਾਜਨਾਥ ਸਿੰਘ ਦੀ ਲਈ ਜਾਵੇਗੀ ਮਦਦ, ਮੀਟਿੰਗ ਤੋਂ ਪਹਿਲਾਂ ਹੋਈ ਮੁਲਾਕਾਤ
ਦਿੱਲੀ ਵਿਚ ਅਸੀਂ ਮਿੱਲ ਕੇ ਚੋਣ ਲੜ ਰਹੇ ਹਾਂ। ਅਸੀਂ ਇਸ ਗੱਠਜੋੜ ਵਿਚ ਆਪਣੇ ਫ਼ਾਇਦੇ ਲਈ ਨਹੀਂ ਹਾਂ। ਅਸੀਂ ਇੱਥੇ ਜਿੱਤਣ ਲਈ ਹਾਂ ਤੇ ਜਿੱਤਣਾ ਜ਼ਰੂਰੀ ਹੈ। ਸਾਡੀਆਂ ਸਾਰੀਆਂ ਰਣਨੀਤੀਆਂ ਤੇ ਫ਼ੈਸਲੇ ਜਿੱਤ ਲਈ ਹੀ ਹਨ। ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਸੀਟ ਸ਼ੇਅਰਿੰਗ ਬਾਰੇ ਛੇਤੀ ਤੇ ਸਾਰਥਕ ਚਰਚਾ ਹੋਵੇਗੀ। ਉਮੀਦਵਾਰਾਂ ਦੀ ਇਲਾਕੇ ਵਿਚ ਮਜ਼ਬੂਤੀ ਦੇ ਸੀਟ ਸ਼ੇਅਰਿੰਗ ਬਾਰੇ ਫ਼ੈਸਲਾ ਕੀਤਾ ਜਾਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਕੇਂਦਰ ਸਰਕਾਰ 'ਤੇ ਤਿੱਖਾ ਹਮਲਾ, ਖੱਟਰ ਸਰਕਾਰ ਨੂੰ ਵੀ ਪਾਈ ਝਾੜ
NEXT STORY