ਸੰਗਰੂਰ (ਬੇਦੀ/ਰਿਖੀ): ਜ਼ਿਲ੍ਹਾ ਸੰਗਰੂਰ ’ਚ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦਾ ਆਉਣਾ ਅਤੇ ਮੌਤਾਂ ਦੀ ਗਿਣਤੀ ਦਾ ਵਧਣਾ ਜਾਰੀ ਹੈ। ਜਿਸ ਨਾਲ ਜ਼ਿਲ੍ਹਾ ਸੰਗਰੂਰ ਪੂਰੀ ਤਰ੍ਹਾਂ ਕੋਰੋਨਾ ਦੀ ਲਪੇਟ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ, ਵੱਧ ਰਹੀ ਗਿਣਤੀ ਦੇ ਨਾਲ ਪਾਜ਼ੇਟਿਵ ਕੇਸ ਵਧ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ। ਜ਼ਿਲ੍ਹਾ ਸੰਗਰੂਰ ਲਗਾਤਾਰ ਖ਼ਤਰੇ ਦੇ ਜੋਨ ਵੱਲ ਵਧਦਾ ਜਾਪ ਰਿਹਾ ਹੈ। ਜ਼ਿਲ੍ਹੇ ’ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਮੌਤਾਂ ਦੀ ਗਿਣਤੀ ਛੇ ਤੱਕ ਪਹੁੰਚ ਗਈ ਹੈ।
ਸਿਹਤ ਵਿਭਾਗ ਵੱਲੋਂ ਜਾਣਕਾਰੀ ਅਨੁਸਾਰ ਜ਼ਿਲ੍ਹੇ ’ਚ ਬੀਤੇ ਦਿਨ ਲਏ ਗਏ ਟੈਸਟਾਂ ’ਚੋਂ ਅੱਜ ਕੁੱਲ 137 ਕੇਸ ਪਾਜ਼ੇਟਿਵ ਆਏ ਹਨ, ਜਿਨ੍ਹਾਂ ’ਚੋਂ ਸਿਹਤ ਬਲਾਕ ਸੰਗਰੂਰ ’ਚ 43, ਧੂਰੀ ’ਚ 12, ਸਿਹਤ ਬਲਾਕ ਲੌਂਗੋਵਾਲ 'ਚ 11 ਕੇਸ, ਸੁਨਾਮ ਵਿੱਚ 18, ਮਾਲੇਰਕੋਟਲਾ ’ਚ 7, ਮੂਣਕ ਵਿਚ 12, ਅਮਰਗੜ੍ਹ 6, ਭਵਾਨੀਗੜ੍ਹ ਵਿੱਚ 4, ਸ਼ੇਰਪੁਰ ਵਿੱਚ 10, ਅਹਿਮਦਗੜ੍ਹ ਵਿੱਚ 4, ਕੌਹਰੀਆਂ ਵਿੱਚ 7 ਅਤੇ ਪੰਜਗਰਾਈਆਂ ਵਿੱਚ 3 ਵਿਅਕਤੀ ਪਾਜ਼ੇਟਿਵ ਆਏ ਹਨ। ਜ਼ਿਲ੍ਹੇ ’ਚ ਹੁਣ ਤੱਕ ਕੁੱਲ 7606 ਕੇਸ ਹਨ ਜਿਨ੍ਹਾਂ ’ਚੋਂ ਕੁੱਲ 6202 ਲੋਕ ਕੋਰੋਨਾ ਜੰਗ ਜਿੱਤ ਕੇ ਤੰਦਰੁਸਤ ਹੋਏ ਹਨ। ਜ਼ਿਲ੍ਹੇ ’ਚ ਅਜੇ ਵੀ ਕੁੱਲ 1112 ਕੇਸ ਐਕਟਿਵ ਚੱਲ ਰਹੇ ਹਨ ਅਤੇ ਅੱਜ 31 ਵਿਅਕਤੀ ਕੋਰੋਨਾ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ। ਜ਼ਿਲ੍ਹੇ ਵਿੱਚ ਅੱਜ ਤੱਕ ਕੁੱਲ 292 ਮੌਤਾਂ ਹੋ ਚੁੱਕੀਆਂ ਹਨ। ਜ਼ਿਲ੍ਹੇ ਵਿੱਚ ਅੱਜ ਸਿਹਤ ਬਲਾਕ ਧੂਰੀ ਦੀ ਇੱਕ 66 ਸਾਲਾ ਔਰਤ ਤੇ 75 ਸਾਲਾ ਵਿਅਕਤੀ, ਸਿਹਤ ਬਲਾਕ ਸੁਨਾਮ ਦੀ 58 ਸਾਲਾ ਔਰਤ, ਬਲਾਕ ਅਮਰਗੜ੍ਹ ਦੇ 72 ਸਾਲਾ ਵਿਅਕਤੀ, ਬਲਾਕ ਮਾਲੇਰਕੋਟਲਾ ਦੇ 51 ਸਾਲਾ ਵਿਅਕਤੀ ਅਤੇ ਸਿਹਤ ਬਲਾਕ ਲੌਂਗੋਵਾਲ ਦੇ 40 ਸਾਲਾ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਵੀ ਹੈ।
ਸੰਗਰੂਰ ਕੋਰੋਨਾ ਅਪਡੇਟ
ਕੁੱਲ ਕੇਸ 7606
ਐਕਟਿਵ ਕੇਸ 1112
ਠੀਕ ਹੋਏ 6202
ਮੌਤਾਂ 292
ਹੁਸ਼ਿਆਰਪੁਰ ਜ਼ਿਲ੍ਹੇ ’ਚ 2 ਬੀਬੀਆਂ ਸਮੇਤ 5 ਨੇ ਤੋੜਿਆ ਦਮ, 218 ਨਵੇਂ ਪਾਜ਼ੇਟਿਵ ਕੇਸ
NEXT STORY