ਚੰਡੀਗੜ੍ਹ(ਸ਼ਰਮਾ) : ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਕੇਵਲ ਢਿੱਲੋਂ ਦੀ ਪਤਨੀ ਮਨਜੀਤ ਕੌਰ ਦੀ ਸਾਲਾਨਾ ਕਮਾਈ ਨਾ ਸਿਰਫ ਕੇਵਲ ਢਿੱਲੋਂ ਤੋਂ ਜ਼ਿਆਦਾ ਹੈ ਸਗੋਂ ਜਾਇਦਾਦ ਦੇ ਮਾਮਲੇ 'ਚ ਵੀ ਉਹ ਆਪਣੇ ਪਤੀ ਤੋਂ ਜ਼ਿਆਦਾ ਅਮੀਰ ਹੈ। ਢਿੱਲੋਂ ਵਲੋਂ ਨਾਮਜ਼ਦਗੀ ਪੱਤਰ ਦੇ ਨਾਲ ਆਪਣੇ ਤੇ ਪਰਿਵਾਰ ਦੀ ਜਾਇਦਾਦ ਦੇ ਸਬੰਧ 'ਚ ਚੋਣ ਅਧਿਕਾਰੀ ਨੂੰ ਸੌਂਪੇ ਗਏ ਸਹੁੰ'ਪੱਤਰ 'ਚ ਇਹ ਖੁਲਾਸਾ ਹੋਇਆ ਹੈ। ਸਹੁੰ-ਪੱਤਰ ਅਨੁਸਾਰ ਢਿੱਲੋਂ ਨੇ ਸਾਲ 2018-19 ਦੀ ਆਮਦਨ ਕਰ ਰਿਟਰਨ 'ਚ ਆਪਣੀ ਸਾਲਾਨਾ ਕਮਾਈ 65,00,624 ਰੁਪਏ ਦਰਸਾਈ ਹੈ, ਜਦ ਕਿ ਕਰਮਜੀਤ ਕੌਰ ਦੀ ਆਮਦਨ ਕਰ ਰਿਟਰਨ 2,17,33,907 ਰੁਪਏ ਦੀ ਭਰੀ ਗਈ ਹੈ। ਇਹੀ ਨਹੀਂ ਮਨਜੀਤ ਕੌਰ ਦੇ ਨਾਂ ਜਿੱਥੇ ਚੱਲ ਤੇ ਅਚੱਲ ਜਾਇਦਾਦ 74,48,26,633 ਰੁਪਏ ਦੀ ਹੈ, ਉਥੇ ਹੀ ਢਿੱਲੋਂ ਦੇ ਨਾਂ ਉਨ੍ਹਾਂ ਤੋਂ ਘੱਟ ਕੁੱਲ ਜਾਇਦਾਦ 56,59,66,708 ਰੁਪਏ ਦੀ ਹੈ। ਉਥੇ ਹੀ ਮੁਹੰਮਦ ਸਿੱਦੀਕ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ, ਇਸ ਲਈ ਉਨ੍ਹਾਂ ਨੇ ਸਿਰਫ ਆਪਣੀ ਆਮਦਨ ਦਾ ਵੇਰਵਾ ਦਿੱਤਾ ਹੈ।
ਢਿੱਲੋਂ ਤੇ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਿੱਦੀਕ ਦੀ ਜਾਇਦਾਦ ਦਾ ਵੇਰਵਾ
ਕੇਵਲ ਢਿੱਲੋਂ (ਸੰਗਰੂਰ) :
|
ਖੁਦ |
ਪਤਨੀ |
ਨਕਦੀ |
4,000 |
7,10,000 |
ਚੱਲ ਜਾਇਦਾਦ |
26,59,66,708 |
24,01,49,713 |
ਅਚੱਲ ਜਾਇਦਾਦ |
30,00,00,000 |
50,46,76,920 |
ਦੇਣਦਾਰੀਆਂ |
2,64,99,503 |
7, 41,05,709 |
ਵਿੱਦਿਆ |
ਬੀ. ਏ. ਪਾਰਟ 1 |
|
ਮੁਹੰਮਦ ਸਿੱਦੀਕ (ਫਰੀਦਕੋਟ):
ਨਕਦੀ |
3,00,000 |
ਚੱਲ ਜਾਇਦਾਦ |
94,93,885 |
ਅਚੱਲ ਸੰਪਤੀ |
1,03,00,000 |
ਦੇਣਦਾਰੀ |
3,11,043 |
ਵਿੱਦਿਆ |
ਪ੍ਰਾਇਮਰੀ |
ਇਸ ਤਰੀਕ ਨੂੰ ਗੁਰਦਾਸਪੁਰ 'ਚ ਲੱਗੇਗਾ ਬਾਲੀਵੁੱਡ ਐਕਟਰਾਂ ਦਾ ਮੇਲਾ
NEXT STORY