ਸੰਗਰੂਰ (ਹਨੀ ਕੋਹਲੀ): ਮਿਹਨਤਕਸ਼ ਨੌਜਵਾਨਾਂ ਦੀਆਂ ਇਹ ਤਸਵੀਰਾਂ ਸੰਗੂਰਰ ਦੇ ਵੱਖ-ਵੱਖ ਪਿੰਡਾਂ ਦੀਆਂ ਹਨ। ਇਨ੍ਹਾਂ ਨੌਜਵਾਨਾਂ ਦੀ ਤਰਾਸਦੀ ਇਹ ਹੈ ਕਿ ਅਣਥੱਕ ਮਿਹਨਤ ਕਰ ਉਚਾ ਮੁਕਾਮ ਹਾਸਲ ਕਰਨ ਲਈ ਜੋ ਡਿਗਰੀਆਂ ਹਾਸਲ ਕੀਤੀਆਂ ਹਨ ਉਹ ਇਨ੍ਹਾਂ ਦੇ ਕੰਮ ਨਹੀਂ ਆਈਆਂ। ਸਰਕਾਰ ਨੇ ਇਨ੍ਹਾਂ ਨੌਜਵਾਨਾਂ ਦੇ ਸੁਪਨਿਆਂ 'ਤੇ ਅਜਿਹਾ ਪਾਣੀ ਫੇਰਿਆ ਕਿ ਦੋਵੇਂ ਆਪਣਾ ਪਰਿਵਾਰ ਪਾਲਣ ਲਈ ਮਜ਼ਦੂਰੀ ਕਰਨ ਨੂੰ ਮਜਬੂਰ ਹੋ ਗਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਿੰਡ ਲੀਲੋ ਵਾਲ ਦੇ ਰਾਜਵਿੰਦਰ ਸਿੰਘ ਜਿਸ ਨੇ ਐੱਮ.ਏ.ਬੀ.ਐੱਡ. ਕਰਨ ਉਪਰੰਤ ਦੋ ਵਾਰ ਟੈਟ ਪਾਸ ਕੀਤਾ ਪਰ ਉਸ ਨੂੰ ਅਧਿਆਪਕ ਦੀ ਸਰਕਾਰੀ ਨੌਕਰੀ ਨਹੀਂ ਮਿਲੀ ਤੇ ਉਹ ਸਬਜ਼ੀ ਵੇਚਣ ਨੂੰ ਮਜ਼ਬੂਰ ਹੈ। ਅਜਿਹਾ ਕੁਝ ਹੀ ਪਿੰਡ ਸ਼ਾਹਪੁਰ ਦੇ ਜਸਵਿੰਦਰ ਸਿੰਘ ਨਾਲ ਹੋਇਆ ਜੋ ਐੱਮ.ਏ. ਬੀ.ਡੀ. ਹੋਣ ਦੇ ਨਾਲ-ਨਾਲ ਦੋ ਵਾਰ ਟੈੱਟ ਪਾਸ ਕਰ ਚੁੱਕਾ ਹੈ। ਇਸ ਦੇ ਬਾਵਜੂਦ ਉਹ ਅਖਬਾਰਾਂ ਵੰਡਣ ਨੂੰ ਮਜ਼ਬੂਰ ਹੈ।
ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ.ਅਤੇ ਐੱਸ.ਐੱਚ.ਓ.ਦੀ ਜ਼ਮਾਨਤ ਅਰਜ਼ੀ ਰੱਦ
ਉਥੇ ਹੀ ਇਨ੍ਹਾਂ ਪਿੰਡਾਂ ਦੇ ਲੋਕਾਂ 'ਚ ਵੀ ਸਰਕਾਰ ਖਿਲਾਫ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਹਰੇਕ ਨੌਜਵਾਨ ਰਾਜਵਿੰਦਰ ਤੇ ਜਸਵਿੰਦਰ ਵਾਂਗ ਨਹੀਂ ਹੁੰਦਾ। ਕਈ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਨਾ ਝੱਲਦੇ ਹੋਏ ਨਸ਼ਿਆਂ ਤੇ ਜ਼ੁਰਮ ਦੀ ਰਾਹ ਨੂੰ ਅਪਣਾ ਲੈਂਦੇ ਹਨ ਤੇ ਉਨ੍ਹਾਂ ਨੌਜਵਾਨਾਂ ਇਨ੍ਹਾਂ ਹਲਾਤਾਂ 'ਚ ਧੱਕਣ ਵਾਲੀ ਇਹ ਸਰਕਾਰ ਹੀ ਤਾਂ ਹੈ।
ਇਹ ਵੀ ਪੜ੍ਹੋ: ਪੜ੍ਹਾਈ 'ਚ ਮਾਰੀਆਂ ਖੂਬ ਮੱਲਾਂ ਪਰ ਫਿਰ ਵੀ ਨਾ ਮਿਲੀ ਨੌਕਰੀ, ਇੰਝ ਚਲਾ ਰਿਹੈ ਘਰ (ਵੀਡੀਓ)
ਦੱਸ ਦੇਈਏ ਕਿ ਬੇਰੁਜ਼ਗਾਰ ਅਧਿਆਪਕਾਂ ਵਲੋਂ ਰੁਜ਼ਗਾਰ ਹਾਸਲ ਕਰਨ ਲਈ ਲੰਮੇ ਸਮੇਂ ਤੋਂ ਸੰਘਰਸ਼ ਵਿੱਢੀਆ ਜਾ ਰਿਹਾ ਹੈ। ਉਨ੍ਹਾਂ ਵਲੋਂ ਸਮੇਂ-ਸਮੇਂ 'ਤੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਨ ਵਾਲੀ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਪੁਕਾਰ ਕਦੋਂ ਤੱਕ ਸੁਣਦੀ ਹੈ।
ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ 'ਚੋਂ 3 ਮੋਬਾਈਲ ਫੋਨ ਬਰਾਮਦ
NEXT STORY