ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)– ਡਾ. (ਪ੍ਰੋ) ਐੱਸ. ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਵੱਲੋਂ ਚਲਾਏ ਜਾ ਰਹੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਵੱਲੋਂ ਚਲਾਏ ਜਾ ਰਹੀ ਲੋਡ਼ਵੰਦਾਂ ਦੀ ਮਦਦ ਕਰਨ ਲਈ ਚੈੱਕ ਦੇਣ ਲਈ ਹੋਟਲ ਹਰਮਨ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਜ਼ਿਲਾ ਸੰਗਰੂਰ ਦੀ ਇਕਾਈ ਦੇ ਵਿੱਤ ਸਕੱਤਰ ਕੁਲਵੰਤ ਸਿੰਘ ਬਾਜਵਾ ਵੱਲੋਂ ਕੀਤੀ ਗਈ। ਸਮਾਗਮ ਦੌਰਾਨ 92 ਆਰਥਕ ਤੌਰ ’ਤੇ ਕਮਜ਼ੋਰ, ਵਿਧਵਾਵਾਂ ਤੇ ਬਜ਼ੁਰਗ ਲਾਭਪਾਤਰੀਆਂ ਨੂੰ ਚੈੱਕ ਦਿੱਤੇ ਗਏ। ਇਸ ਸਮੇਂ ਹੋਰਨਾਂ ਤੋਂ ਇਲਾਵਾ ਲਾਭਪਾਤਰੀ 750, ਕੁਲਦੀਪ ਰਾਣੀ 1000/ ਖੁਸ਼ਹਾਲ ਕੌਰ 1500/ ਤੇ ਅਵਤਾਰ ਸਿੰਘ 1000/ ਦੇ ਚੈੱਕ ਦਿਤੇ ਗਏ । ਇਸ ਸਮੇਂ ਹੋਰਨਾਂ ਤੋਂ ਇਲਾਵਾ ਅੰਮ੍ਰਿਤ ਸਿੰਘ ਹਰਮਨ, ਸੁਖਵਿੰਦਰ ਸ਼ਰਮਾ, ਸਾਬਕਾ ਸਰਪੰਚ ਹਰਨੇਕ ਸਿੰਘ ਤੇ ਬਲਦੇਵ ਸਿੰਘ ਗੋਸਲ ਤੇ ਹੋਰ ਮੈਂਬਰ ਹਾਜ਼ਰ ਸਨ।
ਮੁਲਾਜ਼ਮ, ਅਧਿਆਪਕ ਵਰਗ ਅਤੇ ਬੇਰੋਜ਼ਗਾਰ ਨੌਜਵਾਨਾਂ ਮਨਾਈ ਠੰਡੀ ਲੋਹਡ਼ੀ
NEXT STORY