ਸੰਗਰੂਰ (ਸ਼ਾਮ)-ਬੀਤੀ ਰਾਤ ਘੁਡ਼ੈਲੀ ਰੋਡ ’ਤੇ ਆਵਾਰਾ ਪਸ਼ੂ ਦੇ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕ ਪ੍ਰਾਈਵੇਟ ਕਲੀਨਕ ’ਚ ਦਾਖਲ ਸਤਨਾਮ ਸਿੰਘ ਵਾਸੀ ਮੋਡ਼ ਨਾਭਾ ਨੇ ਦੱਸਿਆ ਕਿ ਉਹ ਇਕ ਢਾਬੇ ’ਤੇ ਲੱਗਾ ਹੋਇਆ ਹੈ, ਜਦ ਉਹ ਕਿਸੇ ਕੰਮ ਸ਼ਹਿਰ ਵੱਲ ਆ ਰਿਹਾ ਸੀ ਤਾਂ ਪੈ ਰਹੀ ਬਾਰਿਸ਼ ਕਾਰਨ ਮੋਟਰਸਾਈਕਲ ਸਲਿੱਪ ਹੋ ਕੇ ਇਕਦਮ ਆਵਾਰਾ ਪਸ਼ੂ ਨਾਲ ਟਕਰਾ ਗਿਆ। ਇਸੇ ਸਮੇਂ ਇਕ ਹੋਰ ਮੋਟਰਸਾਈਕਲ ਸਵਾਰ ਡਿੱਗ ਪਿਆ। ਜ਼ਖਮੀ ਸਤਨਾਮ ਸਿੰਘ ਸਡ਼ਕ ’ਤੇ ਪਿਆ ਰਿਹਾ ਪਰ ਰਾਹਗੀਰ ਕੋਲ ਦੀ ਲੰਘਦੇ ਰਹੇ ਤਾਂ ਇਕ ਰਾਹਗੀਰ ਨੇ ਜ਼ਖਮੀ ਨੂੰ ਇਕ ਪ੍ਰਾਈਵੇਟ ਕਲੀਨਕ ’ਚ ਦਾਖਲ ਕਰਵਾਇਆ, ਇਸ ਤੋਂ ਬਾਅਦ ਢਾਬੇ ਦੇ ਮਾਲਕਾਂ ਨੂੰ ਉਸ ਦੀ ਸੂਚਨਾ ਦਿੱਤੀ ਗਈ।
ਮਾਲੇਰਕੋਟਲਾ ਤੋਂ ਆਹਨ ਖੇਡ਼ੀ ਜਾਣ ਵਾਲੀ ਸਡ਼ਕ ਦੀ ਹਾਲਤ ਖਸਤਾ, ਲੋਕ ਪ੍ਰੇਸ਼ਾਨ
NEXT STORY