ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ’ਚ ਟਰਾਈਡੈਂਟ ਗਰੁੱਪ ਵੱਲੋਂ 9 ਜਨਵਰੀ ਤੋਂ ਸ਼ੁਰੂ ਕੀਤੇ ਗਏ ਫ੍ਰੀ ਮੈਗਾ ਮੈਡੀਕਲ ਕੈਂਪ ’ਚ ਮਰੀਜ਼ਾਂ ਦੀ ਗਿਣਤੀ ਪਡ਼ਾਅ-ਦਰ-ਪਡ਼ਾਅ ਵਧਦੀ ਜਾ ਰਹੀ ਹੈ। ਜਿਸ ਤਹਿਤ ਟਰਾਈਡੈਂਟ ਮੈਗਾ ਮੈਡੀਕਲ ਕੈਂਪ ਚ ਅਸਿਸਟੈਂਟ ਲੇਬਰ ਕਮਿਸ਼ਨਰ ਸਰਦਾਰ ਐੱਸ.ਐੱਸ. ਸਿੱਧੂ ਨੇ ਦੌਰਾ ਕੀਤਾ ਅਤੇ ਕੈਂਪ ’ਚ ਡਾਕਟਰੀ ਟੀਮਾਂ ਵੱਲੋਂ ਚੈੱਕ ਕੀਤੇ ਜਾ ਰਹੇ ਆਮ ਗਰੀਬਾਂ ਮਜ਼ਦੂਰਾਂ ਨਾਲ ਕੈਂਪ ਸਬੰਧੀ ਲਈ ਸਮੁੱਚੀ ਜਾਣਕਾਰੀ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਇਲਾਜ ਤੋਂ ਅਸਮਰੱਥ ਗਰੀਬਾਂ ਅਤੇ ਲੋਡ਼ਵੰਦਾਂ ਦੀ ਸਿਹਤ ਦੀ ਤੰਦਰੁਸਤੀ ਲਈ ਟਰਾਈਡੈਂਟ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਾਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਦੌਰ ’ਚ ਵੱਖ-ਵੱਖ ਪ੍ਰਕਾਰ ਦੀਆਂ ਭਿਆਨਕ ਬੀਮਾਰੀਆਂ ਵਧ ਰਹੀਆਂ ਹਨ ਅਤੇ ਇਲਾਜ ਬਹੁਤ ਮਹਿੰਗੇ ਹੋ ਚੁੱਕੇ ਹਨ। ਬਰਨਾਲਾ ਵਰਗੇ ਸਿਹਤ ਪੱਖੋਂ ਪੱਛਡ਼ੇ ਇਲਾਕੇ ਲਈ ਟਰਾਈਡੈਂਟ ਵੱਲੋਂ ਲਗਾਤਾਰ ਫ੍ਰੀ ਮੈਡੀਕਲ ਕੈਂਪ ਲਗਾ ਕੇ ਸੀ.ਐੱਮ.ਸੀ. ਵਰਗੇ ਉੱਚ ਪੱਧਰੀ ਹਸਪਤਾਲ ਦੇ ਮਾਹਿਰ ਡਾਕਟਰਾਂ ਤੋਂ ਲੋਕਾਂ ਦਾ ਇਲਾਜ ਕਰਵਾਇਆ ਜਾਣਾ ਬਹੁਤ ਹੀ ਸ਼ਾਲਾਘਾਯੋਗ ਉੱਦਮ ਹੈ। ਉਨ੍ਹਾਂ ਕਿਹਾ ਕਿ ਆਰਥਕ ਪੱਖ ਤੋਂ ਕਮਜ਼ੋਰ ਅਤੇ ਗਰੀਬ ਲੋਕ, ਜੋ ਮਹਿੰਗੇ ਇਲਾਜ ਕਰਵਾਉਣ ਤੋਂ ਅਸਮਰੱਥ ਹਨ, ਉਨ੍ਹਾਂ ਦੀ ਚੇਅਰਮੈਨ ਸ਼੍ਰੀ ਰਾਜਿੰਦਰ ਗੁਪਤਾ ਦੀ ਅਗਵਾਈ ’ਚ ਟਰਾਈਡੈਂਟ ਗਰੁੱਪ ਇਲਾਜ ਕਰਵਾਉਣਾ ਸਭ ਤੋਂ ਵੱਡਾ ਮਨੁੱਖਤਾ ਦੀ ਸੇਵਾ ਦਾ ਕਾਰਜ ਕਰ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਪਹੁੰਚਣ ਵਾਲੇ ਮਰੀਜ਼ਾਂ ਦੇ ਬੈਠਣ, ਚਾਹ-ਪਾਣੀ ਅਤੇ ਚੈੱਕਅਪ-ਟੈਸਟ ਆਦਿ ਦੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਲੇਬਰ ਵਿਭਾਗ ਵੱਲੋਂ ਟਰਾਈਡੈਂਟ ਦੇ ਮੈਡੀਕਲ ਕੈਂਪ ਸਬੰਧੀ ਵੱਧ ਤੋਂ ਵੱਧ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਲੇਬਰ ਇੰਸਪੈਕਟਰ ਬਰਨਾਲਾ ਮੈਡਮ ਗੁਰਪਿੰਦਰ ਕੌਰ ਵੀ ਹਾਜ਼ਿਰ ਸਨ। ਅਗਲਾ ਕੈਂਪ 6,7 ਅਤੇ 8 ਫ਼ਰਵਰੀ ਨੂੰ ਲੱਗੇਗਾ ਇਸ ਸਮੇਂ ਮੈਡੀਕਲ ਕੈਂਪ ਦੇ ਨਿਗਰਾਨ ਸ਼੍ਰੀ ਰੁਪਿੰਦਰ ਗੁਪਤਾ ਤੇ ਕੈਂਪ ਇੰਚਾਰਜ ਪਵਨ ਸਿੰਗਲਾ ਨੇ ਕਿਹਾ ਕੈਂਪ ਦੇ ਪਹਿਲੇ ਪਡ਼ਾਅ ਦੌਰਾਨ ਜਿੱਥੇ 5 ਹਜ਼ਾਰ ਦੇ ਕਰੀਬ ਮਰੀਜ਼ਾਂ ਨੇ ਪਹੁੰਚ ਕੇ ਚੈੱਕਅਪ ਕਰਵਾਇਆ ਸੀ, ਉਥੇ ਹੀ ਚੌਥੇ ਪਡ਼ਾਅ ਵਿਚ ਇਹ ਗਿਣਤੀ ਵਧ ਕੇ 27,500 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਬਰਨਾਲਾ ਇਲਾਕੇ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਵੱਖ-ਵੱਖ ਬੀਮਾਰੀਆਂ ਤੋਂ ਪੀਡ਼ਤ ਮਰੀਜ਼ ਪਹੁੰਚ ਕੇ ਸੀ.ਐੱਮ.ਸੀ. ਦੀਆਂ ਮਾਹਿਰ ਡਾਕਟਰੀ ਟੀਮਾਂ ਤੋਂ ਆਪਣਾ ਇਲਾਜ ਕਰਵਾ ਰਹੇ ਹਨ। ਮਰੀਜ਼ਾਂ ਨੇ ਪਹੁੰਚ ਕੇ ਚੈੱਕਅਪ, ਟੈਸਟ ਕਰਵਾ ਕੇ ਇਲਾਜ ਲਈ ਦਵਾਈਆਂ ਲਈਆਂ। ਹੁਣ ਤੱਕ ਚਾਰ ਮੈਗਾ ਮੈਡੀਕਲ ਕੈਂਪਾਂ ਦੇ ਪਡ਼ਾਵਾਂ ’ਚ 27,500 ਤੋਂ ਵੱਧ ਮਰੀਜ਼ਾਂ ਨੇ ਕੈਂਪ ਦਾ ਲਾਭ ਲੈਂਦਿਆਂ ਡਾਕਟਰੀ ਚੈੱਕਅਪ, ਲੈਬ ਟੈਸਟ ਅਤੇ ਦਵਾਈਆਂ ਪ੍ਰਾਪਤ ਕੀਤੀਆਂ। ਕੈਂਪ ਦੌਰਾਨ ਮਰੀਜ਼ਾਂ ਦੀ ਗਿਣਤੀ ਹਰ ਪਡ਼ਾਅ ਦੌਰਾਨ ਵਧਦੀ ਜਾ ਰਹੀ ਹੈ, ਜਿਸਦੇ ਪ੍ਰਬੰਧਾਂ ਨੂੰ ਲੈ ਕੇ ਟਰਾਈਡੈਂਟ ਟੀਮਾਂ ਤਿਆਰ-ਬਰ-ਤਿਆਰ ਹਨ। ਮਰੀਜ਼ਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੈਂਪ ਦਾ ਚੌਥਾ ਪਡ਼ਾਅ ਸਫ਼ਲਤਾਪੂਰਵਕ ਸਮਾਪਤ ਹੋਇਆ ਹੈ। ਇਸ ਤੋਂ ਬਾਅਦ ਪੰਜਵਾਂ ਪਡ਼ਾਅ 6,7 ਅਤੇ 8 ਫ਼ਰਵਰੀ ਨੂੰ ਲੱਗੇਗਾ ਤੇ 31 ਮਾਰਚ ਤੱਕ ਚੱਲੇਗਾ।
ਦਵਿੰਦਰ ਸਿੰਘ ਢਿੱਲੋਂ ਨੂੰ ਕੀਤਾ ਸਨਮਾਨਤ
NEXT STORY