ਸੰਗਰੂਰ (ਬੇਦੀ)-ਵਿੱਦਿਆ ਰਤਨ ਗਰੁੱਪ ਆਫ਼ ਕਾਲਜਿਜ਼ ਖੋਖਰ ਕਲਾਂ ਦੀ ਵਿਦਿਆਰਥਣ ਸੁਮਨ ਕੌਰ ਨੇ 15ਵੀਂ ਪੰਜਾਬ ਸਟੇਟ ਕੁੰਗ-ਫੂ-ਵੁਸ਼ੂ ਚੈਂਪੀਅਨਸ਼ਿਪ 2018-19 ਜੋ ਕਿ ਅਕਾਲ ਅਕੈਡਮੀ ਚੀਮਾ ਸਾਹਿਬ ਵਿਖੇ ਹੋਈਆਂ, ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੋਨੇ ਦਾ ਤਮਗਾ ਹਾਸਲ ਕੀਤਾ। ਇਸ ਚੈਂਪੀਅਨਸ਼ਿਪ ’ਚ ਪੰਜਾਬ ਦੇ ਕੁੱਲ 11 ਜ਼ਿਲਿਆਂ ਨੇ ਭਾਗ ਲਿਆ, ਜਿਨ੍ਹਾਂ ’ਚੋਂ ਸੁਮਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕਰ ਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਕਾਲਜ ਚੇਅਰਮੈਨ ਚੈਰੀ ਗੋਇਲ, ਐੱਮ. ਡੀ. ਹਿਮਾਂਸ਼ੂ ਗਰਗ ਅਤੇ ਸਮੂਹ ਸਟਾਫ਼ ਵੱਲੋਂ ਵਿਦਿਆਰਥਣ ਦਾ ਕਾਲਜ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਕਾਲਜ ਪ੍ਰਬੰਧਕਾਂ ਵੱਲੋਂ ਵਿਦਿਆਰਥਣ ਦੀ ਇਸ ਪ੍ਰਾਪਤੀ ’ਤੇ ਉਸ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ’ਚ ਵੀ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਸਾਰੀਆਂ ਵਿਦਿਆਰਥਣਾਂ ਨੂੰ ਇਸ ਬੱਚੀ ਤੋਂ ਸੇਧ ਲੈਣ ਲਈ ਪ੍ਰੇਰਿਤ ਕੀਤਾ। ਸੁਮਨ ਨੂੰ ਨੈਸ਼ਨਲ ਲੈਵਲ ’ਤੇ ਭਾਗ ਲੈਣ ਲਈ ਸ਼ੁੱਭ ਇੱਛਾਵਾਂ ਭੇਟ ਕੀਤੀਆਂ ਗਈਆਂ।
ਸਡ਼ਕ ਸੁਰੱਖਿਆ ਸਪਤਾਹ ਦੀ ਸ਼ੁਰੂਆਤ
NEXT STORY