ਸੰਗਰੂਰ (ਬੇਦੀ, ਹਰਜਿੰਦਰ,ਮੰਗਲਾ)-ਬੀਤੇ ਦਿਨੀਂ ਅੱਤਵਾਦੀ ਹਮਲੇ ’ਚ ਸ਼ਹੀਦੀ ਪਾ ਗਏ ਦੇਸ਼ ਦੇ ਜਵਾਨਾਂ ਨੂੰ ਅੱਜ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਸ਼ਰਧਾਂਜਲੀ ਦਿੱਤੀ ਗਈ। ®ਸਕੂਲ ਦੀ ਸਵੇਰ ਦੀ ਸਭਾ ਮੌਕੇ ਪ੍ਰਿੰਸੀਪਲ ਰਵੀ ਐੱਸ ਪਰਮਾਰ ਨੇ ਵਿਦਿਆਰਥੀਆਂ ਨੂੰ ਪੁਲਵਾਮਾ ਵਿਖੇ ਹੋਈ ਘਟਨਾ ਸਬੰਧੀ ਜਾਣਕਾਰੀ ਦਿੱਤੀ ਤੇ ਦੇਸ਼ ਦੇ ਜਵਾਨਾਂ ਦੀਆਂ ਸ਼ਹੀਦੀਆਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਪੁਲਵਾਮਾ ’ਚ ਸ਼ਹੀਦ ਹੋਣ ਵਾਲੇ ਆਪਣੇ ਦੇਸ਼ ਦੇ ਸਪੂਤ ਸਨ ਤੇ ਉਨ੍ਹਾਂ ਦੇ ਪਰਿਵਾਰ ਤੇ ਬੱਚੇ ਸਨ। ਇਸ ਕਾਰਨ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਇਸ ਔਖੀ ਘਡ਼ੀ ’ਚ ਦੇਸ਼ ਪ੍ਰਤੀ ਆਪਣਾ ਬਣਦਾ ਯੋਗਦਾਨ ਦੇਈਏ। ਇਸ ਸਮੇਂ ਸਮੂਹ ਬੱਚਿਆਂ ਵੱਲੋਂ ਦੋ ਮਿੰਨ ਮੌਨ ਧਾਰ ਕੇ ਵਿੱਛਡ਼ੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸਿਮਰਨਜੀਤ ਕੌਰ ਕੋਆਰਡੀਨੇਟਰ ਸਕੂਲ, ਮੈਡਮ ਜਸਵਿੰਦਰ ਕੌਰ ਤੇ ਮੈਡਮ ਭਾਵਨਾ ਪਾਲ ਤੋਂ ਇਲਾਵਾ ਵੱਡੀ ਗਿਣਤੀ ’ਚ ਸਕੂਲ ਸਟਾਫ਼ ਮੌਜੂਦ ਸੀ।
ਐੱਨ.ਐੱਸ.ਐੱਸ. ਕੈਂਪ ਦੌਰਾਨ ਵਾਲੰਟੀਅਰਾਂ ਕੀਤੀ ਕਾਲਜ ਦੀ ਸਫਾਈ
NEXT STORY