ਸੰਗਰੂਰ (ਸਿੰਗਲਾ)-ਸੰਤ ਮਹਾਰਾਜ ਉੱਤਰ ਦੇਵ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ (ਰਜਿ.) ਈਨਾ ਬਾਜਵਾ ਅਤੇ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਖੇਡ ਸਟੇਡੀਅਮ ਵਿਖੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ ਦੀ ਸੁਚੱਜੀ ਦੇਖ-ਰੇਖ ਹੇਠ ਕਰਵਾਇਆ ਗਿਆ। ਖੇਡ ਮੇਲੇ ਦੌਰਾਨ ਸੰਬੋਧਨ ਕਰਦੇ ਹੋਏ ਮਾਨ ਨੇ ਕਿਹਾ ਕਿ ਚੰਗੀ ਸਿਹਤ ਲਈ ਖੇਡਾਂ ਬਹੁਤ ਜ਼ਰੂਰੀ ਹਨ ਅਤੇ ਪਿੰਡ-ਪਿੰਡ ਪੱਧਰ ’ਤੇ ਖੇਡ ਟੂਰਨਾਮੈਂਟ ਹੋਣੇ ਚਾਹੀਦੇ ਹਨ। ਉਨ੍ਹਾਂ ਆਪਣੇ ਮੈਂਬਰ ਪਾਰਲੀਮੈਂਟ ਫੰਡ ’ਚੋਂ ਪਿੰਡ ਦੇ ਸਕੂਲ ਲਈ ਪੰਜ ਲੱਖ ਦੀ ਗ੍ਰਾਂਟ ਅਤੇ ਪਿੰਡ ਲਈ 25 ਸੋਲਰ ਲਾਈਟਾਂ ਤੋਂ ਇਲਾਵਾ ਕਲੱਬ ਦੇ ਨੌਜਵਾਨਾਂ ਲਈ ਜਿਮ ਦਾ ਸਾਮਾਨ ਦੇਣ ਦਾ ਵਾਅਦਾ ਕੀਤਾ। ਸਾਬਕਾ ਵਿਧਾਇਕ ਬੀਬੀ ਘਨੌਰੀ ਵੱਲੋਂ ਪਿੰਡ ਦੇ ਵਿਕਾਸ ਲਈ 25 ਲੱਖ ਦੀ ਗ੍ਰਾਂਟ ਸਰਕਾਰ ਵੱਲੋਂ ਲੈ ਕੇ ਦੇਣ ਦਾ ਵਾਅਦਾ ਕੀਤਾ। ਸੰਤ ਘੁੰਨਸ ਨੇ ਕਲੱਬ ਨੂੰ 50 ਹਜ਼ਾਰ ਦੀ ਗ੍ਰਾਂਟ ਕਲੱਬ ਨੂੰ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਾਬਕਾ ਉਪ ਚੇਅਰਮੈਨ ਗੋਲਡੀ ਨੇ ਕਲੱਬ ਨੂੰ ਨਕਦ 11 ਹਜ਼ਾਰ ਦੀ ਰਾਸ਼ੀ ਭੇਟ ਕੀਤੀ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਸਿੱਧੂ, ਸਰਪੰਚ ਮਨਪ੍ਰੀਤ ਕੌਰ, ਧਾਰਮਿਕ ਸ਼ਖਸੀਅਤ ਸੰਤ ਹਾਕਮ ਸਿੰਘ ਗੰਡੇਵਾਲ, ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾ. ਹਰਬੰਸ ਸਿੰਘ ਸ਼ੇਰਪੁਰ, ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਕੀਪਾ, ਜਗਸੀਰ ਸਿੰਘ ਸਿੱਧੂ, ਬਿੰਦਰ ਸਿੰਘ ਚਹਿਲ, ਸਾਬਕਾ ਸਰਪੰਚ ਰਾਜੂ ਰੰਗੀਆਂ, ਜੱਸੀ ਚਹਿਲ, ਭੁੱਲਰ ਸਿੰਘ ਸਿੱਧੂ, ਮੀਤਾ ਸਿੰਘ ਬੈਹਣੀਵਾਲ, ਰਣਜੀਤ ਸਿੰਘ ਰਾਣਾ ਸਿੱਧੂ, ਅਵਤਾਰ ਸਿੰਘ ਖੀਪਲ, ਜਨਰਲ ਸਕੱਤਰ ਗੁਰਦੇਵ ਸਿੰਘ ਨੰਬਰਦਾਰ, ਪ੍ਰਦੀਪ ਸਿੰਘ ਗਿੱਲ, ਬਲਦੇਵ ਸਿੰਘ ਬੈਹਣੀਵਾਲ, ਨਿੱਕਾ ਸਿੰਘ ਬੈਹਣੀਵਾਲ, ਜਗਤਾਰ ਸਿੰਘ ਗਿੱਲ, ਮਹਿੰਦਰ ਸਿੰਘ ਬੈਹਣੀਵਾਲ, ਅਮਰ ਦੇਵ ਸਿੰਘ ਗਿੱਲ, ਦਰਸ਼ਨ ਸਿੰਘ ਚਹਿਲ, ਕਮਲਦੀਪ ਸਿੰਘ ਗਿੱਲ, ਕੀਤੂ ਸਿੰਘ ਨੰਬਰਦਾਰ, ਜੱਗੀ ਸਿੰਘ ਗਿੱਲ, ਖੁਸ਼ਦੇਵ ਸਿੰਘ, ਰੇਸ਼ਮ ਸਿੰਘ ਸਿੱਧੂ, ਸ਼ਰਨਪ੍ਰੀਤ ਸਿੰਘ ਸਿੱਧੂ, ਜਾਗਰ ਸਿੰਘ ਹਰੀ ਆਦਿ ਆਗੂ ਹਾਜ਼ਰ ਸਨ। ਖੇਡ ਮੇਲੇ ਦੌਰਾਨ ਮੰਚ ਦਾ ਸੰਚਾਲਨ ਰਣਜੀਤ ਸਿੰਘ ਰਾਣਾ ਸਿੱਧੂ ਵੱਲੋਂ ਬਾਖੂਬੀ ਨਾਲ ਕੀਤਾ ਗਿਆ।
ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ
NEXT STORY