ਸੰਗਰੂਰ (ਸ਼ਾਮ)-ਪਿੰਡ ਤਾਜੋਕੇ ਦੇ ਬਾਬਾ ਪੰਜਾਬ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਉਘੇ ਸਮਾਜ ਸੇਵੀ ਪਰਮਜੀਤ ਸਿੰਘ ਪੰਮਾ ਦੀ ਅਗਵਾਈ ’ਚ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਹਮਲੇ ’ਚ ਸ਼ਹੀਦ ਹੋਏ ਆਰ. ਪੀ. ਐੱਫ. ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਐਤਵਾਰ ਰਾਤ ਕੈਂਡਲ ਮਾਰਚ ਕੱਢਿਆ ਗਿਆ। ਉਨ੍ਹਾਂ ਕਿਹਾ ਅਸੀਂ ਇਨਸਾਨੀਅਤ ਨਾਤੇ ਹਰੇਕ ਪਾਕਿਸਤਾਨੀ ਨਾਗਰਿਕ ਦਾ ਸਤਿਕਾਰ ਕਰਦੇ ਹਾਂ ਪਰ ਜਿਸ ਦੇਸ਼ ਦੀਆਂ ਨੀਤੀਆਂ ਹੀ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਹੀਆਂ ਹੋਣ, ਫਿਰ ਸਾਡੇ ਲਈ ਇਨਸਾਨੀਅਤ ਤੋਂ ਉਤੇ ਦੇਸ਼ ਹੋ ਜਾਂਦਾ ਹੈ। ਇਸ ਕੈਂਡਲ ਮਾਰਚ ਵਿਚ ਸਰਪੰਚ ਗੁਰਮੀਤ ਸਿੰਘ, ਕਲੱਬ ਪ੍ਰਧਾਨ ਰਣਜੀਤ ਸਿੰਘ ਜੀਤੀ, ਚਮਕੌਰ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ ਟੀਟੂ, ਪਰਮਜੀਤ ਸਿੰਘ ਗਿੱਲ, ਮੰਦਿਰ ਸਿੰਘ, ਇੰਦਰਜੀਤ ਸਿੰਘ, ਬੂਟਾ ਰਾਮ ਅਗ੍ਰਵਾਲ, ਪਵਨ ਕੁਮਾਰ ਮਿੰਟਾ, ਹਾਕਮ ਸਿੰਘ ਚੌਹਾਨ, ਤਾਰਾ ਸਿੰਘ ਭੁੱਲਰ, ਭੂਰਾ ਸਿੰਘ ਸਾਬਕਾ ਪੰਚ, ਪਰਮਜੀਤ ਸਿੰਘ ਸਾਬਕਾ ਪੰਚ, ਗੋਗਾ ਸਿੰਘ ਸਾਬਕਾ ਪੰਚ, ਜੀਤਾ ਸਿੰਘ ਸਾਬਕਾ ਪੰਚ, ਵਕੀਲ ਸਿੰਘ, ਪਰਮਜੀਤ ਸਿੰਘ, ਬੁੱਕਣ ਸਿੰਘ ਸਾਬਕਾ ਪੰਚ ਆਦਿ ਨੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ। ਇਹ ਕੈਂਡਲ ਧਰਮਸ਼ਾਲਾ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਕੋਲ ਸਮਾਪਤ ਕੀਤਾ ਗਿਆ।
ਭਗਵੰਤ ਮਾਨ ਵੱਲੋਂ ਸਕੂਲ ਲਈ ਪੰਜ ਲੱਖ ਤੇ 25 ਸੋਲਰ ਲਾਈਟਾਂ ਦੇਣ ਦਾ ਵਾਅਦਾ
NEXT STORY