ਸੰਗਰੂਰ (ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਬ੍ਰਾਂਚ ਧੂਰੀ ਵੱਲੋਂ ਮਾਲਵਾ ਫਰੈਂਡਜ਼ ਵੈੱਲਫੇਅਰ ਸੋਸਾਇਟੀ ਧੂਰੀ ਦੇ ਸਹਿਯੋਗ ਨਾਲ ਸੰਸਥਾ ਦੇ ਪ੍ਰਧਾਨ ਸੋਮ ਪ੍ਰਕਾਸ਼ ਆਰੀਆ ਦੀ ਅਗਵਾਈ ’ਚ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਖੂਨ ਦਾਨ ਕੈਂਪ ਲਾਇਆ ਗਿਆ, ਜਿਸ ’ਚ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ ਡਾ. ਸਤਿੰਦਰ ਪਾਲ ਕੌਰ ਦੀ ਅਗਵਾਈ ’ਚ ਆਈ ਬਲੱਡ ਬੈਂਕ ਦੀ ਟੀਮ ਨੇ 70 ਤੋਂ ਵੱਧ ਯੂਨਿਟ ਖੂਨ ਇਕੱਤਰ ਕੀਤਾ। ਕੈਂਪ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪ੍ਰਸਿੱਧ ਸਮਾਜਸੇਵੀ ਮਹਾਸ਼ਾ ਪ੍ਰਤਿੱਗਿਆ ਪਾਲ, ਰਾਈਸੀਲਾ ਹੈਲਥ ਫੂਡਜ਼ ਦੇ ਡਾਇਰੈਕਟਰ ਵਿਜੈ ਗੋਇਲ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਸੰਦੀਪ ਤਾਇਲ ਪੱਪੂ ਜੌਲੀ ਨੇ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸਰਟੀਫਿਕੇਟ ਵੰਡਣ ਉਪਰੰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਧੂਰੀ ਦੇ ਜੰਮਪਲ ਰਛਪਾਲ ਸਿੰਘ ਐੱਸ. ਪੀ. ਜੇਲ ਪਠਾਨਕੋਟ, ਭਾਰਤ ਵਿਕਾਸ ਪ੍ਰੀਸ਼ਦ ਦੇ ਜ਼ਿਲਾ ਪ੍ਰਧਾਨ ਸੰਜੇ ਸਿੰਗਲਾ, ਵਪਾਰ ਮੰਡਲ ਦੇ ਪ੍ਰਧਾਨ ਵਿਕਾਸ ਜੈਨ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਸਮੇਂ ਨਰੇਸ਼ ਕੁਮਾਰ ਮੰਗੀ, ਦਰਸ਼ਨ ਸਿੰਘ ਸਦਿਓਡ਼ਾ, ਦਰਸ਼ਨ ਕੁਮਾਰ ਦਰਸ਼ੀ ਕੌਂਸਲਰ, ਪੇਂਟ ਆਇਰਨ ਹਾਰਡ ਵੇਅਰ ਸੈਨਟਰੀ ਐਂਡ ਮਿੱਲ ਐਸੋ. ਦੇ ਪ੍ਰਧਾਨ ਵਿਜੈ ਸੌਫਤ ਬਿੱਟੂ, ਵਿਕਾਸ ਜੈਨ ਪ੍ਰਾਜੈਕਟ ਇੰਚਾਰਜ, ਬੁੱਧ ਰਾਮ, ਨਰਿੰਦਰਪਾਲ ਸਿੰਗਲਾ, ਅਸ਼ੋਕ ਕੁਮਾਰ ਬਾਂਸਲ ਅਤੇ ਸੁੰਦਰ ਲਾਲ ਸ਼ਰਮਾ ਆਦਿ ਵੀ ਹਾਜ਼ਰ ਸਨ।
ਸਾਲਾਨਾ ਜੋਡ਼ ਮੇਲੇ ਦਾ ਪੋਸਟਰ ਰਿਲੀਜ਼
NEXT STORY