ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜ਼ਿਲਾ ਹੋਮਿਓਪੈਥਿਕ ਅਫਸਰ ਡਾ. ਦਵਿੰਦਰ ਜੀਤ ਸਿੰਘ ਅਤੇ ਜ਼ਿਲਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਮਨੀਸ਼ ਅਗਰਵਾਲ ਦੀ ਰਹਿਨੁਮਾਈ ਹੇਠ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਿਖੇ ਮੁਫਤ ਆਯੂਸ਼ ਕੈਂਪ ਲਾਇਆ ਅਤੇ 527 ਮਰੀਜ਼ਾਂ ਦੀ ਮੁਫਤ ਜਾਂਚ ਕੀਤੀ। ਜ਼ਿਲਾ ਹੋਮਿਓਪੈਥਿਕ ਅਫਸਰ ਡਾ. ਦਵਿੰਦਰ ਜੀਤ ਸਿੰਘ ਅਤੇ ਜ਼ਿਲਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ. ਮਨੀਸ਼ ਅਗਰਵਾਲ ਨੇ ਦੱਸਿਆ ਕਿ ਆਯੁਰਵੈਦਾ ਵਿਭਾਗ (ਪੰਜਾਬ) ਦੇ ਡਾਇਰੈਕਟਰ ਡਾ. ਰਕੇਸ਼ ਕੁਮਾਰ ਸ਼ਰਮਾ ਦੇ ਨਿਰਦੇਸ਼ਾਂ ’ਤੇ ਹੁਣ ਤੱਕ ਚਾਰ ਮੁਫਤ ਆਯੂਸ਼ ਕੈਂਪ ਲਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ’ਚ ਆਯੁਰਵੈਦਿਕ ਤੇ ਹੋਮਿਓਪੈਥਿਕ ਦੇ ਮਾਹਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਮੁਫਤ ਦਵਾਈਆਂ ਵੀ ਵੰਡੀਆਂ ਜਾਂਦੀਆਂ ਹਨ। ਕੈਂਪ ’ਚ ਐੱਚ. ਐੱਮ. ਓ. ਡਾ. ਪਰਮਿੰਦਰ ਪੁੰਨ, ਐੱਚ. ਐੱਮ. ਓ. ਡਾ. ਕਮਲਜੀਤ ਕੌਰ, ਡਿਸਪੈਂਸਰ ਇੰਦਰਜੀਤ ਸਿੰਘ, ਜਸਪਾਲ ਸਿੰਘ, ਏ. ਐੱਮ. ਓ. ਡਾ. ਸ਼ੀਟੂ ਢੀਂਗਰਾ, ਡਾ. ਅਮਨਦੀਪ ਸਿੰਘ, ਡਾ. ਜਗਜੀਤ ਕੌਰ, ਉਪਵੈਦ ਸੁਦਰਸ਼ਨ ਕੁਮਾਰ, ਸੁਖਵਿੰਦਰ ਸਿੰਘ, ਕੁਲਵਿੰਦਰ ਕੌਰ ਅਤੇ ਦਲਜੀਤ ਕੌਰ ਵੀ ਮੌਜੂਦ ਸਨ।
ਮੰਗਾਂ ਦਾ ਹੱਲ ਨਾ ਹੋਣ ’ਤੇ ਜਲ ਸਪਲਾਈ ਮੰਤਰੀ ਦੀ ਕੋਠੀ ਦੇ ਘਿਰਾਓ ਦੀ ਚਿਤਾਵਨੀ
NEXT STORY