ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰਬਰ 31 ਬ੍ਰਾਂਚ ਬਰਨਾਲਾ ਦੀ ਮੀਟਿੰਗ ਸਰਬਜੀਤ ਸਿੰਘ ਤਾਜੋਕੇ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਬੋਲਦਿਆਂ ਸਰਬਜੀਤ ਸਿੰਘ ਤਾਜੋਕੇ ਨੇ ਕਿਹਾ ਕਿ 26 ਫਰਵਰੀ 2019 ਨੂੰ ਜਲ ਸਪਲਾਈ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨਾਲ ਸਿਵਲ ਸਕੱਤਰੇਤ ਚੰਡੀਗਡ਼੍ਹ ਵਿਖੇ ਹੋਣ ਵਾਲੀ ਪੈਨਲ ਮੀਟਿੰਗ ਦੌਰਾਨ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰਨ ਦਾ ਐਲਾਨ ਨਾ ਕੀਤਾ ਗਿਆ ਤਾਂ 3 ਮਾਰਚ 2019 ਨੂੰ ਰਜ਼ੀਆ ਸੁਲਤਾਨਾ ਦੀ ਰਿਹਾਇਸ਼ ਦਾ ਮਾਲੇਰਕੋਟਲਾ ਵਿਖੇ ਘਿਰਾਓ ਕੀਤਾ ਜਾਵੇਗਾ, ਜਿਸ ’ਚ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਰਨਾਲਾ ਜ਼ਿਲੇ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਹਿਕਮਾ ਜਲ ਸਪਲਾਈ ਦੀ ਲੋਕ ਮਾਰੂ ਨੀਤੀ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ/ਨਿੱਜੀਕਰਨ ਨੂੰ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਰਜਿ. ਨੰਬਰ 31 ਪੰਜਾਬ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦੇਵੇਗੀ, ਜਿਸ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ, ਉਥੇ ਇਸ ਦੇ ਨਾਲ ਹੀ ਪੰਚਾਇਤੀਕਰਨ ਲਈ ਪਿੰਡਾਂ ’ਚ ਆਉਣ ਵਾਲੀਆਂ ਵਰਲਡ ਬੈਂਕ ਦੀਆਂ ਟੀਮਾਂ, ਵਿਭਾਗ ਦੇ ਮੰਤਰੀ ਆਦਿ ਦਾ ਆਉਣ ’ਤੇ ਵਿਰੋਧ ਕੀਤਾ ਜਾਵੇਗਾ। ਅੰਤ ’ਚ ਉਨ੍ਹਾਂ ਕਿਹਾ ਕਿ ਕੰਟਰੈਕਟ ਵਰਕਰਾਂ ਦੇ ਪੱਕੇ ਰੋਜ਼ਗਾਰ ਦੀ ਮੰਗ ਲਈ ਭਵਿੱਖ ’ਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਰਾਜ਼ੀਆ, ਹੰਸਾ ਸਿੰਘ ਮੌਡ਼, ਸਿਤਾਰ ਖਾਂ ਭੂਰੇ, ਨਛੱਤਰ ਸਿੰਘ ਢਿੱਲਵਾਂ, ਮੇਵਾ ਸਿੰਘ ਉੱਪਲੀ, ਗੁਰਜੰਟ ਸਿੰਘ ਸੁਖਪੁਰਾ ਅਤੇ ਗੁਰਮੇਲ ਸਿੰਘ ਨੇ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਜਨ ਔਸ਼ਧੀ ਕੇਂਦਰ ਆਮ ਲੋਕਾਂ ਲਈ ਪੂਰੀ ਤਰ੍ਹਾਂ ਲਾਹੇਵੰਦ : ਤਰੁਣ ਜੈਨ
NEXT STORY