ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਬਾਰਡਰ ’ਤੇ ਅਤੇ ਕਸ਼ਮੀਰ ਵਿਚ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ, ਹੁਣ ਮੋਦੀ ਦਾ 56 ਇੰਚ ਦਾ ਸੀਨਾ ਕਿੱਥੇ ਗਿਆ। ਇਹ ਸ਼ਬਦ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਸਥਾਨਕ ਕਿੰਗਜ਼ ਕਾਲਜ ਵਿਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਰੋਜ਼ਾਨਾ ਅੱਤਵਾਦੀਆਂ ਵੱਲੋਂ ਸਾਡੇ ਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ। ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸਨ ਕਿ ਸਾਡਾ 56 ਇੰਚ ਦਾ ਸੀਨਾ ਹੈ। ਅਸੀਂ ਆਪਣੇ ਜਵਾਨਾਂ ਨੂੰ ਇਸ ਤਰ੍ਹਾਂ ਨਾਲ ਸ਼ਹੀਦ ਨਹੀਂ ਹੋਣ ਦੇਵਾਂਗੇ। ਹੁਣ ਸਾਡੇ ਜਵਾਨ ਵੱਡੀ ਗਿਣਤੀ ’ਚ ਸ਼ਹੀਦ ਹੋ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕੋਈ ਠੋਸ ਨੀਤੀ ਨਹੀਂ ਬਣਾਈ ਜਾ ਰਹੀ। ਅਸੀਂ ਦੇਸ਼ ’ਚ ਅਮਨ-ਸ਼ਾਂਤੀ ਚਾਹੁੰਦੇ ਹਾਂ। ਯੁੱਧ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਗੱਲਬਾਤ ਕਰ ਕੇ ਹੀ ਮਸਲਿਆਂ ਨੂੰ ਸੁਲਝਾਇਆ ਜਾਣਾ ਚਾਹੀਦਾ ਹੈ। ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲਡ਼ਨ ਸਬੰਧੀ ਉਨ੍ਹਾਂ ਕਿਹਾ ਕਿ ਜਿਸ ਕਿਸੇ ਨੂੰ ਹਾਈਕਮਾਂਡ ਚੋਣ ਲਡ਼ਨ ਲਈ ਹੁਕਮ ਕਰੇਗਾ ਉਹ ਲੋਕ ਸਭਾ ਦਾ ਚੋਣ ਲਡ਼ੇਗਾ। ਅਸੀਂ ਸਾਰੇ ਇਕ ਹਾਂ। ਅਸੀਂ ਸਭ ਮਿਲ ਕੇ ਕੈਂਡੀਡੇਟ ਨੂੰ ਜਿਤਾਵਾਂਗੇ। ਇਸ ਮੌਕੇ ਉਨ੍ਹਾਂ ਦੇ ਨਾਲ ਕਿੰਗਜ਼ ਗਰੁੱਪ ਦੇ ਚੇਅਰਮੈਨ ਹਰਦੇਵ ਸਿੰਘ ਲੀਲਾ ਬਾਜਵਾ, ਕੌਂਸਲਰ ਕੁਲਦੀਪ ਧਰਮਾ ਆਦਿ ਹਾਜ਼ਰ ਸਨ।
ਨਸ਼ਾ ਸਮੱਗਲਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ : ਡੀ. ਐੱਸ. ਪੀ
NEXT STORY