ਸੰਗਰੂਰ (ਯਾਸੀਨ)-ਸ਼ਬੀਰ ਨੰਦਨ ਵੈੱਲਫੇਅਰ ਐਂਡ ਸਪੋਰਟਸ ਕਲੱਬ ਵੱਲੋਂ ਸਥਾਨਕ ਮਾਲੇਰਕੋਟਲਾ ਕਲੱਬ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ’ਚ ਸਮਾਜ ਸੇਵੀ ਤੇ ਵਾਤਾਵਰਣ ਪ੍ਰੇਮੀ ਇੰਦਰਜੀਤ ਸਿੰਘ ਮੁੰਡੇ ਐੱਮ. ਡੀ. ਕੇ. ਐੱਸ. ਕੰਬਾਈਨ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਆਪਣੇ ਸੰਬੋਧਨ ’ਚ ਕਿਹਾ ਕਿ ਅਜਿਹੇ ਕੈਂਪ ਲੱਗਦੇ ਰਹਿਣੇ ਚਾਹੀਦੇ ਹਨ। ਇਹ ਬਹੁਤ ਵੱਡੀ ਸਮਾਜ ਸੇਵਾ ਹੈ। ਉਨ੍ਹਾਂ ਹੋਰ ਕਿਹਾ ਕਿ ਸਾਨੂੰ ਕਈ ਬੀਮਾਰੀਆਂ ਪ੍ਰਦੂਸ਼ਤ ਵਾਤਾਵਰਣ ਤੋਂ ਲੱਗਦੀਆਂ ਹਨ, ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰੀਏ ਤੇ ਹਰ ਵਿਅਕਤੀ ਨੂੰ ਇਕ-ਇਕ ਨਹੀਂ ਸਗੋਂ ਦਸ-ਦਸ ਰੁੱਖ ਜ਼ਰੂਰ ਲਾਉਣੇ ਚਾਹੀਦੇ ਹਨ। ਕੈਂਪ ਦੌਰਾਨ ਡਾ. ਮਨਿੰਦਰ ਸਿੰਘ ਗਿੱਲ, ਐੱਮ. ਬੀ. ਬੀ. ਐੱਸ. ਅਤੇ ਐੱਮ. ਡੀ.(ਜਨਰਲ ਬੀਮਾਰੀਆਂ ਦੇ ਮਾਹਰ), ਡਾ. ਮਨੀਸ਼ਾ ਭਾਰਤੀ, ਬੀ. ਡੀ. ਐੱਸ., ਐੱਮ. ਆਈ. ਡੀ. ਏ. (ਦੰਦਾਂ ਦੀਆਂ ਬੀਮਾਰੀਆਂ ਦੇ ਮਾਹਰ), ਡਾ. ਕੁਲਦੀਪ ਰਾਠੀ, ਐੱਮ. ਬੀ. ਬੀ. ਐੱਸ. ਅਤੇ ਐੱਮ. ਐੱਸ. (ਹੱਡੀਆਂ ਦੀਆਂ ਬੀਮਾਰੀਆਂ ਦੇ ਮਾਹਰ), ਡਾ. ਇਜਾਜ਼ ਖਾਨ ਐੱਮ. ਬੀ. ਬੀ. ਐੱਸ. ਅਤੇ ਐੱਮ. ਡੀ.(ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਰ) ਨੇ ਆਏ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਲੋਡ਼ਵੰਦਾਂ ਨੂੰ ਮੁਫਤ ਦਵਾਈਆਂ ਦਿੱਤੀਆਂ।ਇਸ ਮੌਕੇ ਸ਼ੂਗਰ, ਕਾਲਾ ਪੀਲੀਆ, ਬੀ. ਐਂਡ ਸੀ, ਈ. ਸੀ. ਜੀ. ਅਤੇ ਹੱਡੀਆਂ ਦੇ ਕੈਲਸ਼ੀਅਮ ਦੀ ਮੁਫਤ ਜਾਂਚ ਵੀ ਕੀਤੀ ਗਈ।
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌਡ਼ ਵਿਖੇ ਨਵੇਂ ਪ੍ਰਿੰਸੀਪਲ ਦੀ ਨਿਯੁਕਤੀ
NEXT STORY