ਸੰਗਰੂਰ (ਜੈਨ)- ਸ਼੍ਰੀ ਮਹਾਵੀਰ ਮੰਦਰ ਦੇ ਸਾਹਮਣੇ ਸਥਿਤ ਮਾਤਾ ਸ਼ੀਤਲਾ ਮਾਤਾ ਮੰਦਰ ਵਿਖੇ ਅੱਜ ਲੱਗੇ ਬਾਸਡ਼ੀਏ ਦੇ ਮੇਲੇ ਦੌਰਾਨ ਲੱਗੀਆਂ ਲੰਬੀਆਂ-ਲੰਬੀਆਂ ਕਤਾਰਾਂ ’ਚ ਲੋਕ ਵੱਡੀ ਗਿਣਤੀ ’ਚ ਮੱਥਾ ਟੇਕਣ ਲਈ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਮੰਦਰ ਕਮੇਟੀ ਦੇ ਆਗੂ ਰਣਜੀਤ ਸਿੰਘ, ਵੇਦ ਪ੍ਰਕਾਸ਼ ਗਰਗ, ਰਵਿਸ਼ ਸਿੰਗਲਾ ਹੈਪੀ ਆਦਿ ਨੇ ਦੱਸਿਆ ਕਿ ਇਸ ਦਿਨ ਲੋਕ ਸ਼ੀਤਲਾ ਮਾਤਾ ਦੇ ਮੱਥਾ ਟੇਕ ਕੇ ਆਪਣੇ ਬੱਚਿਆਂ ਦੀ ਸੁੱਖ ਸਮਰਿਧੀ ਦੀ ਕਾਮਨਾ ਕਰਦੇ ਹਨ। ਮੰਦਰ ਵਿਖੇ ਦਿਨ ਚਡ਼੍ਹਨ ਤੋਂ ਪਹਿਲਾਂ ਹੀ ਲੋਕ ਵੱਡੀ ਤਾਦਾਦ ’ਚ ਮੱਥਾ ਟੇਕਣ ਲਈ ਪਹੁੰਚੇ। ਮੇਲੇ ਦੌਰਾਨ ਧੂਰੀ ਮਹਾਵੀਰ ਸੇਵਾ ਦਲ ਦੇ ਵਲੰਟੀਅਰਾਂ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਗਈਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ, ਹੰਸ ਰਾਜ, ਅਨਿਲ ਕੁਮਾਰ ਅਤੇ ਵਿਵੇਕ ਗਰਗ ਆਦਿ ਵੀ ਮੌਜੂਦ ਸਨ।
2 ਰੋਜ਼ਾ ਫੁੱਟਬਾਲ ਮੁਕਾਬਲੇ ਕਰਵਾਏ
NEXT STORY