ਸੰਗਰੂਰ (ਜ. ਬ., ਰਵੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੀਆਂ) ਬਰਨਾਲਾ ਵਿਖੇ ਅਰੁਣ ਗਰਗ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਸੱਤ ਰੋਜ਼ਾ ਕੈਂਪ ਦੇ ਪੰਜਵੇਂ ਦਿਨ ਦੀ ਸ਼ੁਰੂਆਤ ਮੁੱਖ ਮਹਿਮਾਨ ਡਾ. ਰਾਕੇਸ਼ ਜਿੰਦਲ ਅਤੇ ਵਿਵੇਕ ਸਿੰਧਵਾਨੀ ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤੀ ਗਈ। ਕਰਮਜੀਤ ਕੌਰ ਜੀ ਦੁਆਰਾ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਕਹਿਣ ਦੀ ਰਸਮ ਅਦਾ ਕੀਤੀ ਗਈ। ਵਿਵੇਕ ਸਿੰਧਵਾਨੀ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਸੰਜਮ ਅਤੇ ਸਹਿਣਸ਼ੀਲਤਾ ਲਡ਼ਕੀਆਂ ਦਾ ਅਸਲੀ ਗਹਿਣਾ ਹੁੰਦਾ ਹੈ। ਇਕ ਲਡ਼ਕੀ ਦੋ ਪਰਿਵਾਰਾਂ ਵਿਚਕਾਰ ਪੁਲ ਦਾ ਕੰਮ ਕਰਦੀ ਹੈ ਤੇ ਚੰਗੇ ਸਮਾਜ ਨੂੰ ਸਿਰਜਣ ਵਿਚ ਅਹਿਮ ਭੁੂਮਿਕਾ ਨਿਭਾਉਂਦੀ ਹੈ। ਇਸੇ ਤਰ੍ਹਾਂ ਉਨ੍ਹਾਂ ਲਡ਼ਕੀਆਂ ਨੂੰ ਸਮਾਜ ਵਿਚ ਨਿਡਰ ਅਤੇ ਆਤਮ ਨਿਰਭਰ ਹੋ ਕੇ ਵਿਚਰਨ ਲਈ ਪ੍ਰੇਰਿਤ ਕੀਤਾ। ਡਾ.ਰਾਕੇਸ਼ ਜਿੰਦਲ ਨੇ ਵਿਦਿਆਰਥਣਾਂ ਨੂੰ ਆਪਣੇ ਜੀਵਨ ਲਈ ਇਕ ਨਿਸ਼ਾਨਾ ਪੱਕਾ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਸਿੱਖਿਆ ਦੇ ਅਸਲ ਉਦੇਸ਼ ਭਾਵ ਮਨੁੱਖ ਦੇ ਸਰਬਪੱਖੀ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸ ਸਮੇਂ ਓਮ ਪ੍ਰਕਾਸ਼ ਗਾਸੋ ਦੁਆਰਾ ਵਿਦਿਆਰਥਣਾਂ ਨੂੰ ਦਰੱਖਤਾਂ ਦੇ ਵੱਖ-ਵੱਖ ਲਾਭ ਅਤੇ ਕੁਦਰਤੀ ਜਡ਼੍ਹੀ-ਬੂਟੀਆਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਰਾਜੇ ਗੋਇਲ, ਮੈਥ ਮਾਸਟਰ, ਸ. ਸ. ਸ. ਸ. ਚੀਮਾ ਜੋਧਪੁਰ ਵਿਸ਼ੇਸ਼ ਤੌਰ ’ਤੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦੇਣ ਲਈ ਆਏ। ਡਾ. ਰਾਕੇਸ਼ ਜਿੰਦਲ ਅਤੇ ਸ਼੍ਰੀ ਵਿਵੇਕ ਜੀ ਦੁਆਰਾ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਵੀ ਵਧੀਆ ਇੰਤਜ਼ਾਮ ਕੀਤਾ ਗਿਆ। ਅੱਜ ਦੇ ਪ੍ਰਾਜੈਕਟ ਅਧੀਨ ਵਿਦਿਆਰਥੀਆਂ ਨੂੰ ਨਵੀਂ ਈ. ਵੀ. ਐੱਮ. ਮਸ਼ੀਨ ਤੇ ਵੋਟਿੰਗ ਕਰਨ ਸਬੰਧੀ ਸਪੈਸ਼ਲ ਟ੍ਰੇਨਿੰਗ ਦਿੱਤੀ ਗਈ। ਟ੍ਰੇਨਿੰਗ ਸਵੀਪ ਪ੍ਰੋਗਰਾਮ ਅਧੀਨ ਮੋਰਗਨ ਅਖਤਰ ਦਾਸ ਦੁਆਰਾ ਦਿੱਤੀ ਗਈ। ਪ੍ਰੋਗਰਾਮ ਅਫਸਰ ਪੰਕਜ ਕੁਮਾਰ ਦੁਆਰਾ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਨੀਤੂ ਸਿੰਗਲਾ, ਵਿਨਸੀ ਜਿੰਦਲ, ਕਰਮਜੀਤ ਕੌਰ, ਰੇਖਾ ਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।
ਚੋਣ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ
NEXT STORY