ਸੰਗਰੂਰ (ਰਵਿੰਦਰ)- ਜੋਗੇ ਪਿੰਡ ਦੀ ਇਕ ਹੈਂਡੀਕੈਪਡ ਔਰਤ ਕਿਸੇ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹਰੀਗਡ਼੍ਹ ਦੀ ਨਹਿਰ ’ਤੇ ਨਹਾਉਣ ਸਮੇਂ ਨਹਿਰ ’ਚ ਡਿੱਗ ਪਈ, ਜਿਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਰੌਲਾ ਪਾਉਣ ’ਤੇ ਰਾਹਗੀਰਾਂ ਵੱਲੋਂ ਨਹਿਰ ਵਿਚੋਂ ਕੱਢਿਆ ਗਿਆ। ਉਸ ਸਮੇਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ, ਜਿਸ ਨੂੰ ਟੋਲ ਪਲਾਜ਼ਾ ਬਡਬਰ ਦੀ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਮ੍ਰਿਤਕਾ ਸਰਜੀਤ ਕੌਰ (48) ਪਤਨੀ ਗੁਰਚਰਨ ਸਿੰਘ ਵਾਸੀ ਟਾਲੀ ਪੱਤੀ ਜੋਗਾ ਦੇ ਪੁੱਤਰ ਨੋਬਲਪ੍ਰੀਤ ਸਿੰਘ ਅਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਮਾਨਸਕ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ, ਜਿਸ ਦਾ ਇਲਾਜ ਬਠਿੰਡਾ ਵਿਖੇ ਚੱਲ ਰਿਹਾ ਸੀ। ਮ੍ਰਿਤਕਾ ਦੇ ਕਹਿਣ ’ਤੇ ਅਸੀਂ ਉਸ ਨੂੰ ਹਰੀਗਡ਼੍ਹ ਨਹਿਰ ’ਤੇ ਲਿਆਏ ਸੀ। ਉਸ ਦਾ ਕਹਿਣਾ ਸੀ ਕਿ ਮੈਂ ਨਹਿਰ ਦੇ ਪਾਣੀ ਨਾਲ ਨਹਾ ਕੇ ਠੀਕ ਹੋ ਜਾਵਾਂਗੀ। ਜਦੋਂ ਉਹ ਪੀਪੇ ਨਾਲ ਨਹਿਰ ’ਚ ਪਾਣੀ ਕੱਢਣ ਲੱਗੀ ਤਾਂ ਫਿਸਲਕੇ ਨਹਿਰ ’ਚ ਡਿੱਗ ਪਈ। ਸਾਡੇ ਰੌਲਾ ਪਾਉਣ ’ਤੇ ਲੋਕਾਂ ਨੇ ਨਹਿਰ ’ਚੋਂ ਬਾਹਰ ਕੱਢਿਆ। ਉਦੋਂ ਤੱਕ ਸਾਡੀ ਮਾਤਾ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਪੁੱਜੇ ਥਾਣੇਦਾਰ ਜਸਵੀਰ ਸਿੰਘ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਕਾਰਵਾਈ ਕੀਤੀ ਜਾਵੇਗੀ। ਬਾਕੀ ਕਾਰਨਾਂ ਪਤਾ ਪੋਸਟਮਾਰਟਮ ਕਰਵਾਉਣ ’ਤੇ ਪਤਾ ਲੱਗੇਗਾ।
ਵਿਦਿਆਰਥੀਆਂ ਨੇ ਕੀਤਾ ਸੁਪਰਮਾਰਕੀਟ ਦਾ ਦੌਰਾ
NEXT STORY