ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਆਰੀਆਭੱਟ ਸਕੂਲ ਦੇ ਬੱਚਿਆਂ ਨੇ ਸੁਪਰਮਾਰਕੀਟ ਦਾ ਦੌਰਾ ਕੀਤਾ। ਕਲਾਸ ਚੌਥੀ ਦੇ ਵਿਦਿਆਰਥੀਆਂ ਨੇ ਉਥੇ ਪੁੱਜ ਕੇ ਭਾਲੀ-ਭਾਂਤੀ ਵਸਤੂਆਂ ਨੂੰ ਵੇਖਿਆ ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਵਿਚ ਖਰੀਦਣ ਦਾ ਇੱਛਾ ਜਾਗ ਉਠੀ। ਬੱਚਿਆਂ ਨੂੰ ਸੁਪਰਮਾਰਕੀਟ ਵਿਚ ਅਧਿਆਪਕਾਵਾਂ ਨੇ ਵਸਤੂਆਂ ਨੂੰ ਖਰੀਦਣ ਤੋਂ ਪਹਿਲਾਂ ਉਨ੍ਹਾਂ ਦੇ ਮੁੱਲ ਨੂੰ ਦੇਖਣਾ, ਵਸਤੂਆਂ ਦੇ ਉਪਰ ਛਪੀ ਮਿਤੀ ਬਾਰੇ ਦੇਖਣਾ ਅਤੇ ਚੰਗੀ ਤਰ੍ਹਾਂ ਨਾਲ ਜਾਂਚ ਪਡ਼ਤਾਲ ਕਰ ਕੇ ਹੀ ਵਸਤੂਆਂ ਨੂੰ ਖਰੀਦਣ ਦੇ ਬਾਰੇ ਵਿਚ ਦੱਸਿਆ। ਸਾਰੇ ਵਿਦਿਆਰਥੀਆਂ ਨੇ ਮੈਡਮ ਪੂਜਾ, ਨਿਸ਼ਾ ਅਤੇ ਰੇਣੂ ਮੋਦੀ ਨਾਲ ਆਪਣੀਆਂ ਮਨਪਸੰਦ ਵਸਤੂਆਂ ਨੂੰ ਖੁਦ ਖਰੀਦਿਆ ਅਤੇ ਬਿੱਲ ਕਾਊਂਟਰ ’ਤੇ ਜਾ ਕੇ ਆਪਣੇ-ਆਪਣੇ ਸਾਮਾਨ ਦਾ ਬਿੱਲ ਆਪ ਬਣਵਾ ਕੇ ਰਕਮ ਦਾ ਭੁਗਤਾਨ ਕਰਨਾ ਸਿੱਖਿਆ। ਇਸ ਦੌਰਾਨ ਵਿਦਿਆਰਥੀਆਂ ਨੇ ਖੂਬ ਇੰਜੁਆਏ ਕੀਤਾ ਅਤੇ ਸਬ ਕੁਝ ਖੁਦ ਕਰਦੇ ਹੋਏ ਖੁਸ਼ੀ ਦੇ ਮਾਰੇ ਫੁੱਲੀ ਨਹੀਂ ਸਮਾ ਰਹੇ ਸਨ। ਇਸ ਸਮੇਂ ਪ੍ਰਿੰ. ਸ਼ਸ਼ੀਕਾਂਤ ਮਿਸ਼ਰਾ ਅਤੇ ਕੋਆਰਡੀਨੇਟਰ ਜੈਸਮੀਨ ਪੁਰੀ ਨੇ ਕਿਹਾ ਕਿ ਇਸ ਪ੍ਰਕਾਰ ਬੱਚੇ ਆਤਮ ਨਿਰਭਰ ਬਣਦੇ ਹਨ।
ਸਖਤ ਮਿਹਨਤ ਸਦਕਾ ਹੀ ਉੱਚ ਅਹੁਦੇ ਮਿਲਦੇ ਹਨ : ਸਹਿਜਪਾਲ
NEXT STORY