ਸੰਗਰੂਰ (ਵਸਿਸ਼ਟ,ਵਿਜੇ)-ਡਾ.ਭੀਮ ਰਾਓ ਅੰਬੇਡਕਰ ਭਵਨ ਕਮੇਟੀ ਲੌਂਗੋਵਾਲ ਵੱਲੋਂ ਸ਼ਹੀਦ ਭਗਤ ਸਿੰਘ ,ਰਾਜਗੁਰੂ ,ਸੁਖਦੇਵ ਅਤੇ ਜਲਿਆਂਵਾਲਾ ਦੇ 100 ਸਾਲਾ ਖ਼ੂਨੀ ਕਾਂਡ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ ਕਰਵਾਇਆ ਗਿਆ। ਮੇਲੇ ’ਚ ਪੀਪਲ ਆਰਟ ਪਟਿਆਲਾ ਵੱਲੋਂ ਸਤਪਾਲ ਬੰਗਾ ਦੀ ਨਿਰਦੇਸ਼ਨਾ ਹੇਠ 2 ਨਾਟਕ “ਛਿਪਣ ਤੋਂ ਪਹਿਲਾਂ’’ ਅਤੇ “ਸਿੱਧਾ ਰਾਹ ਸਿਵਿਆਂ ਨੂੰ ਜਾਵੇ’’ ਦਾ ਮੰਚਨ ਕੀਤਾ ਗਿਆ। ਕਮੇਟੀ ਦੇ ਪ੍ਰਧਾਨ ਗੁਲਜ਼ਾਰ ਸਿੰਘ ਅਤੇ ਜਰਨਲ ਸਕੱਤਰ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਜਦੋਂ ਸਾਡੀ ਜਵਾਨੀ ਨੂੰ ਨਸ਼ਿਆਂ ,ਗੈਂਗ ਵਾਰ ,ਅਤੇ ਗੰਦੇ ਸਭਿਆਚਾਰ ਵੱਲ ਧੱਕਿਆ ਜਾ ਰਿਹਾ ਹੋਵੇ, ਬੇਰੋਜ਼ਗਾਰੀ ’ਚ, ਦਿਨ ਪ੍ਰਤੀ ਦਿਨ ਅਥਾਹ ਵਾਧਾ ਹੋ ਰਿਹਾ ਹੋਵੇ, ਨੌਜੁਆਨਾਂ ਕੋਲ ਕੋਈ ਰੁਜ਼ਗਾਰ ਨਾਂ ਹੋਵੇ ਉਸ ਸਮੇਂ ਅਜਿਹੇ ਨਾਟਕ ਮੇਲਿ਼ਆ ਦੀ ਮਹੱਤਤਾ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਇਸ ਸਮੇਂ ਮੱਖਣ ਸਿੰਘ ਗਗਨ ਅਤੇ ਅਮਨਦੀਪ ਸਿੰਘ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ । ਇਸ ਸਮੇਂ ਕੁਲਵੰਤ ਸਿੰਘ ,ਅਜੈਬ ਸਿੰਘ ,ਸਿਸਾ ਸਿੰਘ ,ਮਲਕੀਤ ਸਿੰਘ ,ਮਨਪ੍ਰੀਤ ਸਿੰਘ ਜਸਵੰਤ ਸਿੰਘ,ਪ੍ਰੇਮ ਸਿੰਘ, ਪ੍ਰਿਥੀ ਸਿੰਘ ਗੁਰਸੇਵਕ ਸਿੰਘ,ਕਾਲਾ ਸਿੰਘ ,ਯਸ਼ਪਾਲ ਸਿੰਘ ਮਾਲਵਿੰਦਰ ਸਿੰਘ ,ਦਲਵਾਰਾ ਸਿੰਘ,ਸੁਰੇਸ਼ ਸਿੰਘ, ਗੋਬਿੰਦ ਸਿੰਘ,ਹਰਦੀਪ ਸਿੰਘ ਆਦਿ ਕਮੇਟੀ ਮੈਂਬਰ ਮੌਜੂਦ ਸਨ ।
ਮੈਰਾਥਨ ਦੌਡ਼ ’ਚ 3 ਵਿਅਕਤੀਆਂ ਨੇ ਪਿੰਡ ਅਲਕਡ਼ਾ ਦਾ ਨਾਂ ਚਮਕਾਇਆ
NEXT STORY