ਸੰਗਰੂਰ ( ਮੰਗਲਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਮੁਫਤ ਧਾਰਮਿਕ ਬੱਸ ਯਾਤਰਾ ਦਾ ਆਯੋਜਨ ਇੰਜੀਨੀਅਰ ਵਿਨਰਜੀਤ ਸਿੰਘ ਗੋਲਡੀ (ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ) ਨੇ ਕੀਤਾ। ਸ. ਗੋਲਡੀ ਹਰ ਮਹੀਨੇ ਧਾਰਮਿਕ ਯਾਤਰਾ ਲਈ ਸੰਗਤ ਨੂੰ ਵੱਖ-ਵੱਖ ਧਾਰਮਕ ਅਸਥਾਨਾਂ ’ਤੇ ਭੇਜ ਰਹੇ ਹਨ ਅਤੇ ਅੱਜ ਉਨ੍ਹਾਂ ਨੇ ਪੰਜਵੀਂ ਬੱਸ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ, ਸ਼੍ਰੀ ਸੁਲਤਾਨਪੁਰ ਲੋਧੀ, ਸ੍ਰੀ ਗੋਇੰਦਵਾਲ ਸਾਹਿਬ ਗੁਰੂਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਕੀਤੀ। ਇਸ ਬੱਸ ਵਿਚ ਜਾਣ ਵਾਲੀ ਸੰਗਤ ਨੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਰਵਾਨਾ ਹੋਣ ਤੋਂ ਪਹਿਲਾਂ ਸਥਾਨਕ ਅਜੀਤ ਨਗਰ ਵਿਚ ਸਥਿਤ ਗੁਰਦੁਆਰਾ ਇਮਲੀ ਸਾਹਿਬ ਵਿਚ ਅਰਦਾਸ ਕੀਤੀ ਫਿਰ ਔਰਤਾਂ, ਪੁਰਸ਼ਾਂ ਨੇ ਵਾਹਿਗੁਰੂ ਦਾ ਨਾਂ ਲੈ ਕੇ ਬੱਸ ਵਿਚ ਸਵਾਰ ਹੋਏ। ਗੋਲਡੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਪਾਰ ਕ੍ਰਿਪਾ ਨਾਲ ਇਹ ਸੇਵਾ ਮੈਨੂੰ ਮਿਲੀ ਹੈ ਮੈਂ ਅਤੇ ਮੇਰਾ ਪਰਿਵਾਰ ਪੂਰਾ ਇਕ ਸਾਲ ਇਸ ਸੇਵਾ ਨੂੰ ਮੁਫਤ ਕਰੇਗਾ।
ਸਿਵਲ ਹਸਪਤਾਲ ਚੱਲ ਰਿਹੈ ਰੱਬ ਆਸਰੇ
NEXT STORY