ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)-ਸਥਾਨਕ ਪ੍ਰੇਮ ਸਭਾ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਪਹਿਲੀ ਤੋਂ 9ਵੀਂ ਅਤੇ 11ਵੀਂ ਜਮਾਤ (ਸਾਰੇ ਵਿਸ਼ਿਆਂ) ਦਾ ਨਤੀਜਾ ਸਕੂਲ ਹਾਲ ਵਿਚ ਕੱਢਿਆ ਗਿਆ। ਇਸ ਮੌਕੇ ਸਕੂਲ ਦੇ ਪ੍ਰਧਾਨ ਐਡਵੋਕੇਟ ਪਵਨ ਗੁਪਤਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਲ ਹੋਏ ਅਤੇ ਪਹਿਲੇ ਮੁੱਖ ਸਥਾਨਾਂ ’ਤੇ ਆਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਮੁੱਖ ਮਹਿਮਾਨ ਨੇ ਪਹਿਲੀ ਤੋਂ 12ਵੀਂ ਜਮਾਤ ਵਿਚ ਨਵੇਂ ਸੈਸ਼ਨ 2019-20 ਦੇ ਦਾਖਲੇ ਦੀ ਸ਼ੁਰੂਆਤ ਬੂਟੇ ਲਗਾ ਕੇ ਕੀਤੀ। ਇਸ ਮੌਕੇ ਸ਼੍ਰੀ ਪੂਰਨ ਚੰਦ ਜਿੰਦਲ, ਸ਼੍ਰੀ ਜਗਨਨਾਥ ਗੋਇਲ, ਸ਼੍ਰੀ ਚਤੁਰਭੁਜ ਗੋਇਲ, ਸ਼੍ਰੀ ਵਿਸ਼ਨੂ ਗਰਗ, ਸ਼੍ਰੀ ਰਾਜ ਕਮਲ ਗਰਗ ਅਤੇ ਸਕੂਲ ਦੇ ਐਡਮਨਿਸਟ੍ਰੇਟਰ ਪਕੰਜ ਸ਼ਿਵ ਹਰੇ, ਮਧੂ ਸਿੰਗਲਾ ਆਦਿ ਹਾਜ਼ਰ ਸਨ।
ਗੁਰਧਾਮਾਂ ਦੇ ਦਰਸ਼ਨਾਂ ਲਈ 5ਵੀਂ ਮੁਫਤ ਬੱਸ ਰਵਾਨਾ
NEXT STORY