ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)– ਭਾਰੀ ਮੀਂਹ ਤੇ ਜ਼ੋਰ ਨਾਲ ਕਡ਼ਕੀ ਆਸਮਾਨੀ ਬਿਜਲੀ ਪ੍ਰਤਾਪ ਨਗਰ ਦੀ ਇਕ ਕੋਠੀ ’ਤੇ ਆ ਡਿਗੀ । ਜ਼ੋਰਦਾਰ ਧਮਾਕਾ ਤੇ ਤੇਜ਼ ਰੌਸ਼ਨੀ ਜਿਥੇ ਪੈਦਾ ਹੋਈ, ਉਥੇ ਹੀ ਅੱਖ ਦੇ ਝਪਕੇ ਵਿਚ ਹੀ ਘਰ ਦੀਆਂ ਕੰਧਾਂ ’ਚ ਪਾਡ਼ ਪਾ ਦਿੱਤੇ। ਕੰਧਾਂ ਤੋਂ ਛੱਤ ਦੇ ਸਰੀਆਂ ਰਾਹੀਂ ਹੁੰਦੀ ਹੋਈ ਆਸਮਾਨੀ ਬਿਜਲੀ ਬਾਹਰ ਚਲੀ ਗਈ। ਇਸ ਤਰ੍ਹਾਂ ਆਸਮਾਨੀ ਬਿਜਲੀ ਕੋਠੀ ’ਤੇ ਡਿਗਣ ਕਾਰਨ ਘਰ ਵਿਚ ਮੌਜੂਦ ਮੈਂਬਰਾਂ ਵਿਚ ਡਰ ਪੈਦਾ ਹੋ ਗਿਆ। ਇਸ ਤਰ੍ਹਾਂ ਬਿਜਲੀ ਕੋਠੀ ’ਤੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਤਿੰਨ ਐੱਲ. ਸੀ .ਡੀਜ਼ , ਕੈਮਰੇ , ਬਿਜਲੀ ਦੇ ਟਿਊਬ ਰਾਡ ਆਦਿ ਦੇ ਪਟਾਕੇ ਵੱਜ ਗਏ। ਪ੍ਰਤਾਪ ਨਗਰ ਦੀ ਕੋਠੀ ਨੰ. 66-67 ਦੇ ਵਿਚ ਇਹ ਆਸਮਾਨੀ ਬਿਜਲੀ ਡਿੱਗੀ ਸੀ। ਇਸ ਉਪਰੰਤ ਜਦੋਂ ਕੋਠੀ ਦੇ ਮਾਲਕ ਕੇਵਲ ਕ੍ਰਿਸ਼ਨ ਲੌਂਗੋਵਾਲੀਆ ਐਡਵੋਕੇਟ ਤੇ ਭੱਠਾ ਬਚਾਓ ਵੈੱਲਫੇਅਰ ਐਸੋਸੀਏਸ਼ਨ ਨੇ ਸਾਡੇ ਪੱਤਰਕਾਰ ਨੂੰ ਮੌਕਾ ਦਿਖਾਉਂਦਿਆਂ ਦੱਸਿਆ ਕਿ ਪਾਣੀ ਦੀ ਟੈਂਕੀ ਤੋਂ ਡਿੱਗੀ ਆਸਮਾਨੀ ਬਿਜਲੀ ਕਾਰਨ ਕੰਧਾਂ ’ਚ ਪਾਡ਼ ਪੈ ਗਏ ਤੇ ਕੋਠੀ ਦਾ ਪੈਰਾਪਿੱਟ ਤਰੇਡ਼ਾਂ ਖਾ ਗਿਆ । ਕੰਧਾਂ ਵਿਚ ਪਾਡ਼ ਪੈਣ ਕਾਰਨ ਹੇਠਾਂ ਮਲਬਾ ਡਿੱਗਿਆ ਪਿਆ ਸੀ ।
ਉਮੀਦਵਾਰਾਂ ਦੇ ਖਰਚਿਆਂ ਸਬੰਧੀ ਸਮੁੱਚਾ ਰਿਕਾਰਡ ਸਹੀ ਢੰਗ ਨਾਲ ਸੰਭਾਲ ਕੇ ਰੱਖਿਆ ਜਾਵੇ : ਥੋਰੀ
NEXT STORY