ਸੰਗਰੂਰ(ਪ੍ਰਿੰਸ)— ਅਕਾਲੀ ਲੀਡਰਸ਼ਿਪ ਦੇ ਭੁੱਲ ਬਖਸ਼ਾਓ ਸਮਾਗਮ 'ਤੇ ਵਿਧਾਇਕ ਅਮਨ ਅਰੋੜਾ ਨੇ ਨਿਸ਼ਾਨਾ ਵਿੰਨ੍ਹਿਆ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁਆਫੀਆਂ ਭੁੱਲਾਂ ਅਤੇ ਗਲਤੀਆਂ ਦੀਆਂ ਮਿਲ ਜਾਂਦੀਆਂ ਹਨ ਪਰ ਜੋ ਜਾਣ-ਬੁੱਝ ਕੇ ਨੋਟਾਂ ਅਤੇ ਵੋਟਾਂ ਦੇ ਚੱਕਰ ਵਿਚ ਪਾਪ ਕੀਤੇ ਜਾਂਦੇ ਹਨ ਉਨ੍ਹਾਂ ਪਾਪਾਂ ਨੂੰ ਪ੍ਰਮਾਤਮਾ ਅਤੇ ਲੋਕ ਕਿਵੇਂ ਮੁਆਫ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਜੇਕਰ ਇਨ੍ਹਾਂ ਨੂੰ ਸੱਚ ਵਿਚ ਮੁਆਫੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਨੇ 10 ਸਾਲਾਂ ਵਿਚ ਕਿਸਾਨਾਂ, ਨੌਜਵਾਨਾਂ, ਵਪਾਰੀਆਂ ਅਤੇ ਗੁਰੂ ਘਰਾਂ ਦੀ ਲੁੱਟ ਕੀਤੀ ਹੈ ਉਹ ਸਾਰੀ ਲੁੱਟ ਨੂੰ ਵਾਪਸ ਮੋੜ ਦੇਣਾ ਚਾਹੀਦਾ ਹੈ ਤਾਂ ਹੀ ਪ੍ਰਮਾਤਮਾ ਅਤੇ ਲੋਕ ਇਨ੍ਹਾਂ ਨੂੰ ਮੁਆਫ ਕਰਨਗੇ।
'ਭਾਰਤੀ ਕਿਸਾਨ ਯੂਨੀਅਨ' ਜ਼ਿਲਾ ਹੈੱਡਕੁਆਰਟਰਾਂ 'ਤੇ 17 ਨੂੰ ਦੇਵੇਗੀ ਧਰਨਾ
NEXT STORY