ਲੁਧਿਆਣਾ(ਮੁੱਲਾਂਪੁਰੀ): ਪੰਜਾਬ ਦੀ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 23 ਜੂਨ ਨੂੰ ਹੋਣ ਜਾ ਰਹੀ ਹੈ। ਇਸ ਹਲਕੇ ਬਾਰੇ ਪਹਿਲਾਂ ਇਹ ਕਹਾਵਤ ਸੀ ‘ਸਾਡਾ ਕੀ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ’ ਪਰ ਹੁਣ ਵਿਕਾਸ ਪੱਖੋਂ ਤਰੱਕੀ ਅਤੇ ਸਮੇਂ ਦਾ ਹਾਣੀ ਬਣਨ ’ਤੇ ਸੰਗਰੂਰ ਜ਼ਿਲ੍ਹੇ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣ ’ਤੇ ਕਹਾਵਤ ਬਦਲ ਗਈ। ਹੁਣ ਕਿਹਾ ਜਾਣ ਲੱਗਾ ਹੈ ਕਿ ‘ਸਾਨੂੰ ਹੈ ਸਰੂਰ ਸਾਡਾ ਜ਼ਿਲ੍ਹਾ ਸੰਗਰੂਰ’ ਪਰ ਹੁਣ ਇਕ ਹੋਰ ਕਹਾਵਤ ਵੀ ਰਾਜਸੀ ਗਲਿਆਰੇ ਵਿਚ ਸੁਣਾਈ ਦੇ ਰਹੀ ਹੈ ਕਿ ਸੰਗਰੂਰ ਲਾਹਵੇਗਾ ਐਤਕੀਂ ਆਗੂਆਂ ਦਾ ਫਤੂਰ ਕਿਉਂਕਿ ਸੰਗਰੂਰ ਲੋਕ ਸਭਾ ਹਲਕੇ ਤੋਂ ਪੰਜ ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਸ 'ਚ ਆਪ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ ਸਰਪੰਚ, ਕਾਂਗਰਸ ਵੱਲੋਂ ਦਲਵੀਰ ਗੋਲਡੀ ਸਾਬਕਾ ਵਿਧਾਇਕ, ਮਾਨ ਦਲ ਵੱਲੋਂ ਸਿਮਰਨਜੀਤ ਸਿੰਘ ਮਾਨ ਸਾਬਕਾ ਐੱਮ.ਪੀ., ਸ਼੍ਰੋ.ਅਕਾਲੀ ਦਲ ਵੱਲੋਂ ਬੀਬੀ ਕਮਲਜੀਤ ਕੌਰ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਸਾਬਕਾ ਵਿਧਾਇਕ ਆਦਿ ਮੈਦਾਨ ਵਿਚ ਹਨ।
ਇਹ ਵੀ ਪੜ੍ਹੋ- ਸੰਗਰੂਰ ਤੋਂ ਲੋਕ ਸਭਾ ਵਿਚ ਪਹੁੰਚਣ ਲਈ ਦੋ ਸਾਬਕਾ ਵਿਧਾਇਕ ਮੈਦਾਨ ਵਿਚ
ਇਹ ਉਮੀਦਵਾਰ ਆਪੋ-ਆਪਣੀ ਜਿੱਤ ਦੀ ਪੂਰੇ ਉਮੀਦ ਲਾਈ ਬੈਠੇ ਹਨ ਪਰ ਅੰਦਰੋ ਅੰਦਰੀ ਸਭ ਜਾਣਦੇ ਹਨ ਕਿ ਉਨ੍ਹਾਂ ਦੀ ਪਾਰਟੀ ਨੂੰ ਕਿੰਨੀਆਂ ਕੁ ਵੋਟਾਂ ਪੈਣਗੀਆਂ। ਪਾਰਟੀ ਵਰਕਰਾਂ ਦੇ ਸਿਰ ’ਤੇ ਆਗੂਆਂ ਨੇ ਜਿੱਤ ਦਰਜ ਕਰਨ ਦਾ ਜੋ ਫਤੂਰ ਚੜ੍ਹਾਇਆ ਹੈ, ਉਹ ਸੰਗਰੂਰ ਦੇ ਵੋਟਰ 23 ਜੂਨ ਨੂੰ ਲਾਹ ਦੇਣਗੇ। 23 ਜੂਨ ਨੂੰ ਇਹ ਪਤਾ ਲੱਗ ਜਾਵੇਗਾ ਕਿ ਸੰਗਰੂਰ ਦੇ ਲੋਕ ਸਰੂਰ 'ਚ ਕਿਸ ਦੇ ਸਿਰ ਤਾਜ ਸਜਾਉਂਣਗੇ। ਇਸ ਚੋਣ ਨਤੀਜੇ ਤੋਂ ਇਹ ਵੀ ਪਤਾ ਲੱਗ ਜਾਵੇਗੀ ਕਿ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਹਮਾਇਤੀ ਕੌਣ ਲੋਕ ਹਨ।
ਇਹ ਵੀ ਪੜ੍ਹੋ- ਸੰਗਰੂਰ ਜ਼ਿਮਨੀ ਚੋਣਾਂ ’ਚ ਕਾਂਗਰਸ ਕਰੇਗੀ ਸ਼ਾਨਦਾਰ ਜਿੱਤ ਦਰਜ : ਦਲਵੀਰ ਸਿੰਘ ਗੋਲਡੀ
ਇਹ ਨਤੀਜਾ ਫ਼ਿਲਹਾਲ ਸਮੇਂ ਦੀ ਗਰਭ 'ਚ ਪਿਆ ਹੋਇਆ ਹੈ। ਇਸ 'ਤੇ ਇਕ ਪੁਰਾਣੇ ਸਿਆਸੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ' ਮੈਂ ਟਿਕਟਾਂ ਲੈਣ ਲਈ ਤਾਂ ਪਿੱਛੇ-ਪਿੱਛੇ ਭੱਜਦੇ ਸੈਂਕੜੇ ਆਗੂ ਵੇਖੇ ਹਨ ਪਰ ਇਸ ਵਾਰ ਕਿਧਰੇ ਟਿਕਟ ਨਾ ਮਿਲ ਜਾਵੇ ਕਹਿ ਕੇ ਛੱਡ ਕੇ ਭੱਜਣ ਵਾਲੇ ਆਗੂ ਪਹਿਲੀ ਵਾਰ ਵੇਖੇ ਹਨ।' ਇਹ ਮੇਰੀ ਜ਼ਿੰਦਗੀ ਵਿਚ ਵੱਡੀ ਅਤੇ ਅਹਿਮ ਘਟਨਾ ਹੈ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੀ.ਐੱਸ.ਪੀ.ਸੀ.ਐਲ. ਝੋਨੇ ਦੀ ਲਵਾਈ ਦੌਰਾਨ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਦੇਣ ਲਈ ਵਚਨਬੱਧ
NEXT STORY