ਸੰਗਰੂਰ (ਵੈੱਬ ਡੈਸਕ) : ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਗਈ ਸੀ ਪਰ ਹੁਣ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹਨ। ਘੱਗਰ ਵਿਚ ਆਏ ਹੜ੍ਹ ਕਾਰਨ ਸੰਗਰੂਰ ਦੇ 6 ਪਿੰਡਾਂ ਦਾ ਕਾਫੀ ਨੁਕਸਾਨ ਹੋਣ ਦੇ ਬਾਅਦ ਵੀ ਮਾਨ ਇੱਥੇ ਸਥਿਤੀ ਦਾ ਜਾਇਜ਼ਾ ਲੈਣ ਨਹੀਂ ਪਹੁੰਚੇ। ਮਾਨ ਦੀ ਗੈਰ-ਹਾਜ਼ਰੀ ਨੇ ਪਿੰਡ ਵਾਸੀਆਂ ਨੂੰ ਭਾਰੀ ਠੇਸ ਪਹੁੰਚਾਈ ਹੈ। ਲੋਕਾਂ ਨੇ ਮਾਨ 'ਤੇ ਤੰਜ ਕੱਸਦੇ ਹੋਏ ਚੋਣਾਂ ਦੌਰਾਨ ਭਗਵੰਤ ਵੱਲੋਂ ਚਲਾਏ ਜਾ ਰਹੇ ਪੰਜਾਬੀ ਗਾਣੇ 'ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਪਰ ਦੱਬਦਾ ਕਿੱਥੇ ਆ' ਦਾ ਉਲਟ ਕਰ ਦਿੱਤਾ ਹੈ। ਹੁਣ ਲੋਕ ਕਹਿ ਰਹੇ ਹਨ 'ਮਾਨ ਲੱਭਦਾ ਕਿੱਥੇ ਹੈ'।
ਇਕ ਕਿਸਾਨ ਜਗਸੀਰ ਸਿੰਘ, ਜਿਸ ਦੀ ਹੜ੍ਹ ਕਾਰਨ 13 ਏਕੜ ਫਸਲ ਖਰਾਬ ਹੋ ਗਈ ਸੀ, ਉਸ ਨੇ ਕਿਹਾ, 'ਇਹ ਨਵਾਂ ਗੀਤ ਹੈ, ਜਿਸ ਨੂੰ ਹੁਣ ਹਰ ਕੋਈ ਗਾ ਰਿਹਾ ਹੈ, ਕਿ ਐਮ.ਪੀ. ਲੱਭਦਾ ਕਿੱੱਥੇ ਹੈ।' ਉਥੇ ਹੀ ਭੂੰਦੜ ਭੈਣੀ ਦੇ ਕਿਸਾਨ ਬਲਵਿੰਦਰ ਸਿੰਘ, ਜਿਸ ਦੀ 10 ਏਕੜ ਫਸਲ ਖਰਾਬ ਹੋਈ ਹੈ, ਉਸ ਨੇ ਕਿਹਾ 'ਜਦੋਂ ਮੁਸ਼ਕਲ ਦੇ ਸਮੇਂ ਵਿਚ ਕੋਈ ਨੇਤਾ ਨਾਲ ਆ ਕੇ ਖੜਾ ਨਹੀਂ ਹੁੰਦਾ ਤਾਂ ਉਸ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਸਾਡੇ ਕੋਲ ਇਹ ਪੁੱਛਣ ਤੋਂ ਇਲਾਵਾ ਕੋਈ ਹੋਰ ਚਾਰਾ ਨਹੀਂ ਹੈ ਕਿ 'ਭਗਵੰਤ ਮਾਨ ਲੱਭਦਾ ਕਿੱਥੇ ਹੈ।'
ਨਗਰ ਕੌਂਸਲ ਮੂਨਕ ਦੇ ਸਾਬਕਾ ਪ੍ਰਧਾਨ ਭੀਮ ਪ੍ਰਧਾਨ ਨੇ ਕਿਹਾ, 'ਹੁਣ ਉਹ ਕਿੱਥੇ ਹੈ ਜਦੋਂ ਲੋਕਾਂ ਨੇ ਆਪਣੀਆਂ ਫਸਲਾਂ ਗੁਆ ਦਿੱਤੀਆਂ ਹਨ ਅਤੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਇਹ ਦਰਸਾਉਂਦਾ ਹੈ ਕਿ ਉਹ ਇਕ ਅਭਿਨੇਤਾ ਹੈ ਅਤੇ ਚੋਣ ਮੁਹਿੰਮ ਦੌਰਾਨ ਇਕ ਡਰਾਮਾ ਕਰ ਰਿਹਾ ਸੀ। ਉਨ੍ਹਾਂ ਅੱਗੇ ਕਿਹਾ, 'ਆਮ ਆਦਮੀ ਪਾਰਟੀ ਦਾ ਲਹਿਰਾਗਾਗਾ ਵਿਚ ਮਜ਼ਬੂਤ ਆਧਾਰ ਨਹੀਂ ਹੈ, ਸ਼ਾਹਿਦ ਇਹੀ ਕਾਰਨ ਹੈ ਕਿ 'ਆਪ' ਸੰਸਦ ਮੈਂਬਰ ਇਸ ਖੇਤਰ ਦਾ ਦੌਰਾ ਨਹੀਂ ਕਰ ਰਹੇ।'
ਭੂੰਦੜ ਭੈਣੀ ਪਿੰਡ ਦੇ ਕਿਸਾਨ ਰਣਵੀਰ ਸਿੰਘ ਮਹਲ ਨੇ ਕਿਹਾ, ਉਨ੍ਹਾਂ ਦੀ 17 ਏਕੜ ਵਿਚ ਲੱਗੀ ਫਸਲ ਖਰਾਬ ਹੋ ਗਈ ਪਰ ਸਾਡੇ ਐਮ.ਪੀ. ਭਗਵੰਤ ਮਾਨ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਹ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਹਨ ਪਰ ਉਨ੍ਹਾਂ ਨੇ ਆਪਣੇ ਕਿਸੇ ਵੀ ਵੀਡੀਓ ਸੰਦੇਸ਼ ਵਿਚ ਸਾਡੇ ਬਾਰੇ ਵਿਚ ਇਕ ਸ਼ਬਦ ਵੀ ਨਹੀਂ ਕਿਹਾ। 31 ਜੁਲਾਈ ਨੂੰ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਦੇ ਬਾਰੇ ਵਿਚ ਪੋਸਟ ਕਰਕੇ ਪੇਜ਼ ਨੂੰ ਅਪਡੇਟ ਕੀਤਾ ਪਰ ਹੜ੍ਹ ਬਾਰੇ ਇਕ ਵੀ ਸ਼ਬਦ ਨਹੀਂ ਲਿਖਿਆ।
ਦੱਸ ਦੇਈਏ ਕਿ ਸੰਗਰੂਰ ਵਿਚ ਹੜ੍ਹ ਅਤੇ ਭਾਰੀ ਮੀਂਹ ਕਾਰਨ 21,775 ਏਕੜ ਵਿਚ ਫੈਲੀਆਂ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ ਪਰ ਸੰਗਰੂਰ ਜ਼ਿਲੇ ਦੇ ਸੁਨਾਮ ਤੋਂ ਵਿਧਾਇਕ ਅਤੇ 'ਆਪ' ਪੰਜਾਬ ਦੇ ਸਹਿ-ਸੰਯੋਜਕ ਅਮਨ ਅਰੋੜਾ ਨੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਨਹੀਂ ਕੀਤਾ। 'ਆਪ' ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਸਥਾਨਕ ਲੀਡਰਸ਼ਿਪ ਨਾਲ 19 ਜੁਲਾਈ ਨੂੰ ਹੜ੍ਹ ਪ੍ਰਭਾਵਿਤ ਕਿਸਾਨਾਂ ਦਾ ਮੁਲਾਕਾਤ ਕੀਤੀ ਸੀ। ਚੀਮਾ ਸੰਗਰੂਰ ਜ਼ਿਲੇ ਦੇ ਦਿੜ੍ਹਬਾ ਤੋਂ ਵਿਧਾਇਕ ਹਨ।
ਕਾਂਗਰਸ ਦੇ ਕੌਮੀ ਪ੍ਰਧਾਨ ਦੀ ਚੋਣ ਨਾ ਹੋਣ ਕਾਰਨ ਜਾਖੜ ਬਾਰੇ ਅਜੇ ਗੈਰ-ਯਕੀਨੀ ਵਾਲੇ ਹਾਲਾਤ
NEXT STORY