ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ 1986 'ਚ ਨਕੋਦਰ 'ਚ ਹੋਈ ਪੁਲਸ ਫਾਇਰਿੰਗ ਕੇਸ ਦੀ ਜਾਂਚ ਲਈ ਕਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਸਾੜਨ ਦੇ ਮਾਮਲੇ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਹੋਈ ਫਾਇਰਿੰਗ 'ਚ 4 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਮਾਪਿਆਂ ਦੀ ਸ਼ਰਮਨਾਕ ਕਰਤੂਤ, ਧੀ ਦਾ ਫਰਜ਼ੀ ਵਿਆਹ ਰਚਾ ਕੇ ਕਰਵਾਇਆ ਜਬਰ-ਜ਼ਿਨਾਹ
ਉਨ੍ਹਾਂ ਕਿਹਾ ਕਿ 2019 'ਚ ਲੋਕ ਸਭਾ ਚੋਣਾਂ ਦੀ ਮੁਹਿੰਮ ਦੌਰਾਨ ਉਨ੍ਹਾਂ ਨੇ ਨਕੋਦਰ ਪੁਲਸ ਫਾਇਰਿੰਗ ਕੇਸ ਦਾ ਮਾਮਲਾ ਚੁੱਕਿਆ ਸੀ ਅਤੇ ਜਿਸ ਦਿਨ ਉਹ ਆਪਣੇ ਨਾਮਜ਼ਦਗੀ ਪੱਤਰ ਭਰਨ ਲਈ ਗਏ ਸਨ, ਉਸ ਦਿਨ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ ਕਿ ਵਾਪਰੀ ਇਸ ਮਾੜੀ ਘਟਨਾ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਪੀੜਤਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਇਸ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਇਸ ਦੀ ਜਾਂਚ ਹੋਵੇਗੀ। ਕਾਂਗਰਸ ਨੇਤਾ ਨੇ ਆਪਣੇ ਪੱਤਰ 'ਚ ਕਿਹਾ ਕਿ 2017 'ਚ ਜਦੋਂ ਸੂਬੇ 'ਚ ਕਾਂਗਰਸ ਸਰਕਾਰ ਸੱਤਾ 'ਚ ਆਈ ਤਾਂ ਉਸ ਨੇ ਬਰਗਾੜੀ 'ਚ ਧਾਰਮਿਕ ਬੇਅਦਬੀ ਦੇ ਕੇਸਾਂ ਅਤੇ ਉਸ ਨਾਲ ਸਬੰਧਤ ਘਟਨਾਵਾਂ ਸਬੰਧੀ ਜਾਂਚ ਦੇ ਹੁਕਮ ਦਿੱਤੇ।
ਇਹ ਵੀ ਪੜ੍ਹੋ: ਪ੍ਰੇਮਿਕਾ ਦੀ ਜ਼ਿੱਦ, ਪ੍ਰੇਮੀ ਦੇ ਘਰ ਬਾਹਰ ਲਾਇਆ ਧਰਨਾ, 'ਮੇਰਾ ਇਹਦੇ ਨਾਲ ਵਿਆਹ ਕਰਵਾਓ' (ਵੀਡੀਓ)
ਉਨ੍ਹਾਂ ਕਿਹਾ ਕਿ 4 ਫਰਵਰੀ 1986 ਨੂੰ ਨਕੋਦਰ 'ਚ ਪੁਲਸ ਫਾਇਰਿੰਗ ਦੌਰਾਨ 4 ਸਿੱਖ ਨੌਜਵਾਨ ਪ੍ਰਦਰਸ਼ਨਕਾਰੀ ਰਵਿੰਦਰ ਸਿੰਘ ਲਿਤੜਾ, ਬਲਧੀਰ ਸਿੰਘ ਰਾਮਗੜ੍ਹ, ਝਿਲਮਾਨ ਸਿੰਘ ਅਤੇ ਹਰਮੰਦਰ ਸਿੰਘ ਦੀ ਮੌਤ ਹੋ ਗਈ ਸੀ ਪਰ ਅਜੇ ਤੱਕ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਆ ਨਹੀਂ ਮਿਲਿਆ। ਭਾਵੇਂ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ 2001 'ਚ ਪੰਜਾਬ ਵਿਧਾਨ ਸਭਾ 'ਚ ਰੱਖਿਆ ਗਿਆ ਸੀ ਪਰ ਉਸ ਸਮੇਂ ਵੀ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਨਕੋਦਰ 'ਚ ਪੁਲਸ ਫਾਇਰਿੰਗ 'ਚ ਹੋਈਆਂ ਮੌਤਾਂ ਦੀ ਜਾਂਚ ਕਰਵਾਉਣ ਅਤੇ 35 ਸਾਲਾਂ ਤੋਂ ਨਿਆਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਇਨਸਾਫ਼ ਦਿੱਤਾ ਜਾਵੇ।
ਇਹ ਵੀ ਪੜ੍ਹੋ: ਪੰਜਾਬੀ ਵਿਸ਼ੇ ਖ਼ਿਲਾਫ਼ ਪੰਜਾਬ ਵਕਫ ਬੋਰਡ ਵੱਲੋਂ ਪਾਸ ਕੀਤਾ ਮਤਾ ਕੈਪਟਨ ਨੇ ਕੀਤਾ ਰੱਦ
ਇਹ ਵੀ ਪੜ੍ਹੋ: ਸਿੱਖਾਂ ਨਾਲ ਪੰਗਾ ਲੈ ਕੇ ਕਸੂਤਾ ਫਸਿਆ ਨੀਟੂ ਸ਼ਟਰਾਂਵਾਲਾ, ਕੰਨਾਂ ਨੂੰ ਹੱਥ ਲਾ ਮੰਗੀ ਮੁਆਫੀ
ਡੇਰਾ ਮੁਖੀ ਨੂੰ ਬਚਾਉਣ ਲਈ ਅਕਾਲੀ ਦਲ ਨੇ ਲਗਾਇਆ ਪੂਰਾ ਜ਼ੋਰ : ਰੰਧਾਵਾ
NEXT STORY